ਬੇਬੇ ਬਾਪੂ ਦੀ ਸਫਲਤਾ ਤੋਂ ਬਾਅਦ ਆਰ ਨੇਤ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੇਸ਼ਕਸ਼ ‘ਰੀਲਾਂ ਵਾਲਾ ਡੈੱਕ’

By  Lajwinder kaur November 19th 2019 05:46 PM -- Updated: November 26th 2019 11:59 AM

ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਰੀਲਾਂ ਵਾਲਾ ਡੈੱਕ

#ਬਹੁਤ ਜਲਦ’

 

View this post on Instagram

 

ਰੀਲਾਂ ਵਾਲਾ ਡੈੱਕ ReElAn WaLa DeCk #SOON

A post shared by R Nait (@official_rnait) on Nov 18, 2019 at 6:49pm PST

ਹੋਰ ਵੇਖੋ:ਪੰਜਾਬੀ ਫ਼ਿਲਮ ‘ਮੇਰਾ ਵਿਆਹ ਕਰਾਦੋ’ 'ਚ ਵੱਜੇਗਾ ਦੇਸੀ ਕਰਿਊ ਦਾ ਮਿਊਜ਼ਿਕ

ਜੀ ਹਾਂ ਉਨ੍ਹਾਂ ਦੀ ਕੈਪਸ਼ਨ ਤੋਂ ਲੱਗਦਾ ਹੈ ਉਹ ਬਹੁਤ ਜਲਦ ਆਪਣਾ ਨਵਾਂ ਗੀਤ ‘ਰੀਲਾਂ ਵਾਲਾ ਡੈੱਕ’ ਲੈ ਕੇ ਆ ਰਹੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਦੇ ਦਿਲਚਸਪ ਤੇ ਵੱਖਰੇ ਟਾਈਟਲ ਹੁੰਦਾ ਹੈ। ਜਿਸਦੇ ਚੱਲਦੇ ਦਰਸ਼ਕਾਂ ‘ਚ ਉਨ੍ਹਾਂ ਦੇ ਗੀਤਾਂ ਨੂੰ ਸੁਣਨ ਨੂੰ ਲੈ ਕੇ ਉਤਸੁਕਤਾ ਬਣੀ ਰਹਿੰਦੀ ਹੈ।

 

 

View this post on Instagram

 

Bebe Bapu 3 Million in a Day .. Promotions : @GoldMediaa Singer&Lyrics @official_rnait Music @musicempire.info Video @preet_bodal Label @rnaitmusic Online @goldmediaa Project By @kaku_sarpanch Concived By @sahejpalsidhu Special Thanks @kesar_billa & @rnait_friends_group

A post shared by R Nait (@official_rnait) on Nov 15, 2019 at 8:05pm PST

ਜੇ ਗੱਲ ਕਰੀਏ ਆਰ ਨੇਤ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਬੱਬੂ ਮਾਨ ਦੇ ਲਿਖੇ ਗੀਤ ਨੂੰ ਗਾਉਂਦੇ ਹੋਏ ਵੀ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੈ ਹੋਵੇਗਾ ਜਦੋਂ ਆਰ ਨੇਤ ਕਿਸੇ ਹੋਰ ਦਾ ਲਿਖਿਆ ਹੋਇਆ ਗੀਤ ਗਾਉਣਗੇ। ਜੀ ਹਾਂ ਅੱਜੇ ਤੱਕ ਆਰ ਨੇਤ ਨੇ ਜਿੰਨੇ ਵੀ ਗੀਤ ਗਾਏ ਨੇ ਉਹ ਉਨ੍ਹਾਂ ਦੀ ਖੁਦ ਦੀ ਕਲਮ ‘ਚੋਂ ਨਿਕਲੇ ਹੋਏ ਹਨ। ਉਹ ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਲੁਟੇਰਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਵਾਹ ਵਾਹੀ ਖੱਟ ਚੁੱਕੇ ਹਨ।

Related Post