ਪੰਜਾਬੀ ਗਾਇਕ ਆਰ ਨੇਤ ਨਾਲ ਅਜਿਹਾ ਕੀ ਹੋਇਆ ਜਿਸ ਨੇ ਬਣਾਇਆ 'ਗਲਤ ਬੰਦੇ'

By  Lajwinder kaur January 29th 2020 04:57 PM -- Updated: January 29th 2020 04:58 PM

ਪੰਜਾਬੀ ਗਾਇਕ ਆਰ ਨੇਤ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਡਿਫਲਾਟਰ ਗੀਤ ਨਾਲ ਸ਼ੋਹਰਤ ਪਾਉਣ ਵਾਲੇ ਆਰ ਨੇਤ ਇੱਕ ਵਾਰ ਫਿਰ ਵੱਖਰੀ ਲੁੱਕ ‘ਚ ਨਜ਼ਰ ਆਉਣਗੇ। ਜੀ ਹਾਂ ਉਹ ਆਪਣਾ ਨਵਾਂ ਗੀਤ ‘ਗਲਤ ਬੰਦੇ’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਗਾਣੇ ਦਾ  ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੇ:ਸਿੰਗਾ ਆਪਣੇ ਨਵੇਂ ਗੀਤ ‘ਜ਼ਹਿਰ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਦੇਖੋ ਵੀਡੀਓ

ਜੀ ਹਾਂ ਇਸ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ। ਇਸ ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦੀ ਛੋਟੀ ਜਿਹੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤਿਆਰ ਹੋ ਜਾਓ ਸਾਡੇ ਨਵੇਂ ਆਉਣ ਵਾਲੇ ਟਰੈਕ #GalatBande ਲਈ..ਗਲਤ ਕੇ ਸਾਥ ਗਲਤ ਹੋਣਾ ਫਿਤਰਤ ਹੇ ਮੇਰੀ. ਔਰ ਸਹੀ ਕੇ ਸਾਥ ਮੈਂ ਸਹੀ ਰਹਾ.’

 

View this post on Instagram

 

Get ready for our new track #GalatBande coming soon.. galat k sath galat hona fitrat hai meri aur sahi k sath mai sahi raha Stay tuned for some exciting content that is never seen before.✌

A post shared by R Nait (@official_rnait) on Jan 26, 2020 at 4:28am PST

ਦਰਸ਼ਕਾਂ ਵੱਲੋਂ ਉਨ੍ਹਾਂ ਦੇ ਇਸ ਗੀਤ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਆਰ ਨੇਤ ‘ਡਿਫਾਲਟਰ’ ਤੋਂ ਬਾਅਦ ‘ਗਲਤ ਬੰਦੇ’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਕਾਮਯਾਬ ਰਹਿੰਦੇ ਨੇ!

View this post on Instagram

 

#GALATBANDE #SOON

A post shared by R Nait (@official_rnait) on Jan 24, 2020 at 8:33pm PST

ਇਸ ਤੋਂ ਪਹਿਲਾਂ ਵੀ ਉਹ ਰੀਲਾਂ ਵਾਲਾ ਡੈੱਕ, ਨਾਨ, ਲੁਟੇਰਾ, ਰੈੱਡ ਬੱਤੀਆਂ,ਸਟ੍ਰਗਲਰ, ਦੱਬਦਾ ਕਿੱਥੇ ਆ ਵਰਗੇ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post