ਪੰਜਾਬੀ ਗਾਇਕ ਆਰ ਨੇਤ ਨਾਲ ਅਜਿਹਾ ਕੀ ਹੋਇਆ ਜਿਸ ਨੇ ਬਣਾਇਆ 'ਗਲਤ ਬੰਦੇ'

written by Lajwinder kaur | January 29, 2020

ਪੰਜਾਬੀ ਗਾਇਕ ਆਰ ਨੇਤ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਡਿਫਲਾਟਰ ਗੀਤ ਨਾਲ ਸ਼ੋਹਰਤ ਪਾਉਣ ਵਾਲੇ ਆਰ ਨੇਤ ਇੱਕ ਵਾਰ ਫਿਰ ਵੱਖਰੀ ਲੁੱਕ ‘ਚ ਨਜ਼ਰ ਆਉਣਗੇ। ਜੀ ਹਾਂ ਉਹ ਆਪਣਾ ਨਵਾਂ ਗੀਤ ‘ਗਲਤ ਬੰਦੇ’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਗਾਣੇ ਦਾ  ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਹੋਰ ਵੇਖੇ:ਸਿੰਗਾ ਆਪਣੇ ਨਵੇਂ ਗੀਤ ‘ਜ਼ਹਿਰ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਦੇਖੋ ਵੀਡੀਓ ਜੀ ਹਾਂ ਇਸ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ। ਇਸ ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦੀ ਛੋਟੀ ਜਿਹੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤਿਆਰ ਹੋ ਜਾਓ ਸਾਡੇ ਨਵੇਂ ਆਉਣ ਵਾਲੇ ਟਰੈਕ #GalatBande ਲਈ..ਗਲਤ ਕੇ ਸਾਥ ਗਲਤ ਹੋਣਾ ਫਿਤਰਤ ਹੇ ਮੇਰੀ. ਔਰ ਸਹੀ ਕੇ ਸਾਥ ਮੈਂ ਸਹੀ ਰਹਾ.’

ਦਰਸ਼ਕਾਂ ਵੱਲੋਂ ਉਨ੍ਹਾਂ ਦੇ ਇਸ ਗੀਤ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਆਰ ਨੇਤ ‘ਡਿਫਾਲਟਰ’ ਤੋਂ ਬਾਅਦ ‘ਗਲਤ ਬੰਦੇ’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਕਾਮਯਾਬ ਰਹਿੰਦੇ ਨੇ!
View this post on Instagram
 

#GALATBANDE #SOON

A post shared by R Nait (@official_rnait) on

ਇਸ ਤੋਂ ਪਹਿਲਾਂ ਵੀ ਉਹ ਰੀਲਾਂ ਵਾਲਾ ਡੈੱਕ, ਨਾਨ, ਲੁਟੇਰਾ, ਰੈੱਡ ਬੱਤੀਆਂ,ਸਟ੍ਰਗਲਰ, ਦੱਬਦਾ ਕਿੱਥੇ ਆ ਵਰਗੇ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

0 Comments
0

You may also like