ਰਘਵੀਰ ਬੋਲੀ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਕਿਹਾ-‘ਅਵਾਰਡ ਵੱਡੇ ਤੋਂ ਵੱਡੇ ਮਿਲ ਜਾਂਦੇ ਪਰ ਮਾਪੇ ਨੀ ਮਿਲਦੇ ਜੋ ਚਲੇ ਜਾਂਦੇ’

By  Lajwinder kaur September 11th 2019 01:48 PM

ਥੀਏਟਰ ਆਰਟਿਸਟ ਤੇ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਰਘਵੀਰ ਬੋਲੀ ਜਿਹੜੇ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੀ ਹਰ ਦੂਜੀ ਫ਼ਿਲਮ ‘ਚ ਨਜ਼ਰ ਆਉਂਦੇ ਨੇ। ਹਾਲ ਹੀ ਉਹ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ‘ਚ ਨਜ਼ਰ ਆ ਰਹੇ ਹਨ। ‘ਅਰਦਾਸ ਕਰਾਂ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ ਜਿਸਦੇ ਚੱਲਦੇ ਫ਼ਿਲਮ 8ਵੇਂ ਹਫਤੇ ‘ਚ ਚੱਲ ਰਹੀ ਹੈ।

 

View this post on Instagram

 

Miss You Papa Ji ??ਮੈਨੂੰ ਮੇਰੇ ਵਿੱਚੋਂ ਤੂੰ ਦਿਸਦਾ ??? ( ਰਘਵੀਰ ਸਿੰਘ S/O ਸਵ: ਸਰਦਾਰ ਪ੍ਰੀਤਮ ਸਿੰਘ ) ?? ਪਾਪਾ ਜੀ ਥੋਡੇ ਬੋਲ ਜੋ ਤੁਸੀਂ ਹਰ ਇੱਕ ਨੂੰ ਕਹਿੰਦੇ ਸੀ ਕਿ “ ਮੇਰੇ ਸ਼ੇਰ ਬੱਗੇ ਨੂੰ ਤਾਂ ਦੁਨੀਆਂ ਖੜ-ਖੜ ਦੇਖਿਆ ਕਰੂ “ , ਅੱਜ ਵੀ ਕੰਨਾ ਵਿੱਚ ਗੂੰਜਦੇ ਨੇ । ਤੇਰਾ ਇਹ ਬੱਗਾ ਸ਼ੇਰ ਕਲਾਕਾਰ ਤਾਂ ਬਣ ਗਿਆ ਛੋਟਾ ਜਿਆ ਤੇ ਥੋੜੀ ਬਹੁਤੀ ਦੁਨੀਆਂ ਵੀ ਦੇਖਣ ਲੱਗ ਗਈ ਪਰ ਤੁਸੀਂ ਬਿਨਾ ਦੇਖੇ ਅੱਧ-ਵਿਚਕਾਰ ਈ ਛੱਡ ਕੇ ਚਲੇ ਗਏ । ਜਦ ਵੀ ਕੋਈ ਮੇਰੀ ਫ਼ਿਲਮ ਆਂਉਂਦੀ ਆ ਤਾਂ ਬੜਾ ਅਫ਼ਸੋਸ ਹੁੰਦਾ ਕਿ ਤੁਸੀਂ ਹੈਨੀ ਦੇਖਣ ਲਈ । ਮੈਨੂੰ ਪਤਾ ਤੁਸੀਂ ਕਿੰਨਾ ਖੁਸ਼ ਹੋਣਾ ਸੀ ਅੱਜ ਮੈਨੂੰ ਤੁਹਾਡੇ ਤੇ ਆਪਣੇ ਸੁਪਨੇ ਪੂਰੇ ਕਰਦੇ ਹੋਏ ਦੇਖਕੇ । ਥੋਡੇ ਤੁਰ ਜਾਣ ਪਿੱਛੋਂ ਇੰਨਾ ਸੁਪਨਿਆਂ ਨੰੂ ਪੂਰਾ ਕਰਨ ਲਈ ਉਸੇ ਸਾਲ ਘਰੋਂ ਆ ਗਿਆ ਸੀ , ਦਿਨ ਰਾਤ ਕੰਮ ਕੀਤਾ , ਆਪੇ ਫ਼ੀਸਾਂ , ਖ਼ਰਚੇ ਤੇ ਭੁੱਖਾਂ ਤੇਹਾਂ ਕੱਟ ਕੇ , ਮਿਹਨਤ ਕੀਤੀ ਤੇ ਅੱਜ ਇੱਥੇ ਤੱਕ ਆਇਆ , ਮੈਨੂੰ ਪਤਾ ਇਹ ਤਾਂ ਅਜੇ ਸ਼ੁਰੂਆਤ ਆ । ਅਜੇ ਮੈਂ ਹੋਰ ਬਹੁਤ ਮਿਹਨਤ ਕਰਨੀ ਤੇ ਹੋਰ ਕੰਮ ਕਰਨਾ ਤੇ ਤੇਰੇ ਬੋਲੇ ਬੋਲਾਂ ਤੇ ਪੂਰਨੇ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਾਂਗਾ । ਅੱਜ 16 ਸਾਲ ਹੋਗੇ ਪੂਰੇ ਸਾਨੂੰ ਛੱਡ ਕੇ ਗਏ ਨੂੰ ਹਰ ਵਾਰ ਦੀ ਤਰਾਂ ਤੇਰੀਆਂ ਯਾਦਾਂ ਨੂੰ ਸ਼ਬਦਾਂ ਰਾਹੀਂ ਲਿਖ ਕੇ ਤੈਨੂੰ ਸ਼ਰਧਾ ਦੇ ਫੱੁਲ ਭੇਂਟ ਕਰਨਾ ਵਧੀਆ ਲੱਗਦਾ । ਸੱਚ ਮੰਮੀ ਦੇ ਹੁਣ ਵਾਲ ਸਾਰੇ ਈ ਚਿੱਟੇ ਹੋਗੇ ਤੇ ਮੈਨੂੰ ਵਿਆਹ ਲਈ ਵੀ ਕਹਿਣ ਲੱਗ ਗਈ ਹੁਣ ? ਤੇ ਛੋਟਾ ਰਣਬੀਰ ਵੀ ਯੂਨੀਵਰਸਿਟੀ ਵਿੱਚ ਪੜ ਰਿਹਾ ਕੁਛ ਬਣਨ ਲਈ । ਪਿੰਡ ਵਾਲੇ ਸਾਰੇ ਥੋਨੂੰ ਮੇਰੇ ਵਿੱਚੋਂ ਦੇਖ ਕੇ ਥੋਡੀਆਂ ਗੱਲਾਂ ਸੁਣਾਉਂਦੇ ਨੇ ਮੈਂ ਜਦ ਵੀ ਪਿੰਡ ਜਾਨਾ ।। ਜੇ ਤੂੰ ਹੁੰਦਾ ਤੇ ਮੈਨੂੰ ਸਟੇਜ ਤੇ ਜਾ ਇੱਦਾਂ ਫਿਲਮਾਂ ਚ ਦੇਖਦਾ ਤਾਂ ਮੇਰੇ ਲਈ ਤਾਂ ਥੋਡਾ ਦੇਖ ਕੇ ਪਿਆਰ ਦੇਣਾ ਈ Oscar ਅਵਾਰਡ ਤੋਂ ਵਧਕੇ ਹੋਣਾ ਸੀ , ਕਿਉਂਕਿ ਅਵਾਰਡ ਵੱਡੇ ਤੋਂ ਵੱਡੇ ਮਿਲ ਜਾਂਦੇ ਪਰ ਮਾਪੇ ਨੀ ਮਿਲਦੇ ਜੋ ਚਲੇ ਜਾਂਦੇ , ਉਹ ਬਾਪੂ ਨੀ ਮਿਲਦਾ ਜਿਹਨੂੰ ਫ਼ੋਨ ਕਰਕੇ ਦੱਸ ਸਕਾਂ ਵੀ ਅੱਜ ਸ਼ੂਟ ਕਿਵੇਂ ਹੋਇਆ ।। ?? ਸੱਚ ਮੈਂ ਵੱਡਾ ਹੋਕੇ ਥੋਡੇ ਵਰਗਾ ਈ ਲੱਗਦਾਂ ਹੁਣ ?? ਤੁਸੀਂ ਵੀ ਦੇਖਲੋ ਇਹ ਮੇਰੀਆਂ ਫੋਟੋਆਂ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਵੇਲੇ ਦੀਆਂ ਨੇ ਜਿੰਨਾ ਚ ਮੈਂ ਜਵਾਨ ਤੇ ਬਜ਼ੁਰਗ ਕਿਰਦਾਰ ਦਾ ਰੂਪ ਲਿਆ ਸੀ ਤੇ ਹੁਣ ਦੇਖਿਆ ਹੂਬਹੂ ਮੇਰੇ ਕਲਾਕਾਰ ਬਾਪੂ ਨਾਲ ਮਿਲਦੀਆਂ ਨੇ , ਪੱਗ ਤੱਕ ਮੈਚ ਹੋ ਗਈ ਇਤਫਾਕ ਨਾਲ ?? ਕੋਸ਼ਿਸ਼ ਰਹੇਗੀ ਤੁਹਾਡੇ ਪੈਰ ਦੀ ਮਿੱਟੀ ਵਰਗਾ ਵੀ ਬਣ ਸਕਾਂ । ਚੰਗਾ ਯਾਰ ਲਬ ਜੂ ਬਹੁਤ ਸਾਰਾ ਤੇ ਬਹੁਤ ਸਾਰਾ ਮਿੱਸ ਜੂ ।।??ਤੇਰਾ ਕਲਾਕਾਰ ਪੁੱਤ ਰਘਵੀਰ - ਜੋ ਅੱਜ-ਕੱਲ੍ਹ ਬੋਲੀ ਬਣ ਗਿਆ ਤੈਨੂੰ ਬਹੁਤ ਪਿਆਰ ਕਰਦਾ ਬੱਸ ਇਹੋ ਕਹਿਣਾ ਜੋ ਤੇਰੇ ਜਿਉਂਦੇ ਜੀਅ ਸ਼ਾਇਦ ਕਿਤੇ ਕਹਿ ਨੀ ਸਕਿਆ ?? #RaghveerBoli #LoveYouPapaJi

A post shared by Raghveer Boli ® ਰਘਵੀਰ ਬੋਲੀ (@raghveerboliofficial) on Sep 10, 2019 at 6:47pm PDT

ਰਘਵੀਰ ਬੋਲੀ ਜੋ ਕਿ ਫ਼ਿਲਮਾਂ ‘ਚ ਅਕਸਰ ਹੀ ਆਪਣੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਨੂੰ ਹਸਾਉਂਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਪਾਈ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੇ ਵਿਛੋੜੇ ਨੂੰ ਕੈਪਸ਼ਨ ‘ਚ ਬਿਆਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘16 ਸਾਲ ਹੋਗੇ ਪੂਰੇ ਸਾਨੂੰ ਛੱਡ ਕੇ ਗਏ ਨੂੰ ਹਰ ਵਾਰ ਦੀ ਤਰਾਂ ਤੇਰੀਆਂ ਯਾਦਾਂ ਨੂੰ ਸ਼ਬਦਾਂ ਰਾਹੀਂ ਲਿਖ ਕੇ ਤੈਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਵਧੀਆ ਲੱਗਦਾ।’

ਹੋਰ ਵੇਖੋ: ਵਿੰਦੂ ਦਾਰਾ ਸਿੰਘ ਨੇ ਆਪਣੇ ਮਰਹੂਮ ਪਿਤਾ ਦਾਰਾ ਸਿੰਘ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ

ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਸੱਚ ਮੰਮੀ ਦੇ ਹੁਣ ਵਾਲ ਸਾਰੇ ਈ ਚਿੱਟੇ ਹੋਗੇ ਤੇ ਮੈਨੂੰ ਵਿਆਹ ਲਈ ਵੀ ਕਹਿਣ ਲੱਗ ਗਈ ਹੁਣ ਤੇ ਛੋਟਾ ਰਣਬੀਰ ਵੀ ਯੂਨੀਵਰਸਿਟੀ ਵਿੱਚ ਪੜ ਰਿਹਾ ਕੁਛ ਬਣਨ ਲਈ। ਪਿੰਡ ਵਾਲੇ ਸਾਰੇ ਥੋਨੂੰ ਮੇਰੇ ਵਿੱਚੋਂ ਦੇਖ ਕੇ ਥੋਡੀਆਂ ਗੱਲਾਂ ਸੁਣਾਉਂਦੇ ਨੇ ਮੈਂ ਜਦ ਵੀ ਪਿੰਡ ਜਾਨਾ ।। ਜੇ ਤੂੰ ਹੁੰਦਾ ਤੇ ਮੈਨੂੰ ਸਟੇਜ ਤੇ ਜਾਂ ਇੱਦਾਂ ਫਿਲਮਾਂ ਚ ਦੇਖਦਾ ਤਾਂ ਮੇਰੇ ਲਈ ਤਾਂ ਥੋਡਾ ਦੇਖ ਕੇ ਪਿਆਰ ਦੇਣਾ ਈ Oscar ਅਵਾਰਡ ਤੋਂ ਵਧਕੇ ਹੋਣਾ ਸੀ , ਕਿਉਂਕਿ ਅਵਾਰਡ ਵੱਡੇ ਤੋਂ ਵੱਡੇ ਮਿਲ ਜਾਂਦੇ ਪਰ ਮਾਪੇ ਨੀ ਮਿਲਦੇ ਜੋ ਚਲੇ ਜਾਂਦੇ , ਉਹ ਬਾਪੂ ਨੀ ਮਿਲਦਾ ਜਿਹਨੂੰ ਫ਼ੋਨ ਕਰਕੇ ਦੱਸ ਸਕਾਂ ਵੀ ਅੱਜ ਸ਼ੂਟ ਕਿਵੇਂ ਹੋਇਆ।’

 

View this post on Instagram

 

ਖੁਸ਼ੀਆਂ ਬੀਜ ਜਵਾਨਾਂ , ਹਾਸੇ ਉੱਗਣਗੇ ਹਾਸੇ ? Haasian Khedian On Set ? #RaghveerBoli #IkSandhuHundaSi

A post shared by Raghveer Boli ® ਰਘਵੀਰ ਬੋਲੀ (@raghveerboliofficial) on Aug 25, 2019 at 8:40pm PDT

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਨ ਦੇ ਭਾਵਾਂ ਤੋਂ ਇਲਾਵਾ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ ‘ਚ ਇਕ ਪਾਸੇ ਰਘਵੀਰ ਬੋਲੀ ਦੇ ਪਿਤਾ ਜੀ ਨੇ ਦੂਜੇ ਪਾਸੇ ਰਘਵੀਰ ਬੋਲੀ ਖੁਦ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਉੱਤੇ ਰਾਣਾ ਰਣਬੀਰ ਤੇ ਬੱਬਲ ਰਾਏ ਹੋਰਾਂ ਦੇ ਕਾਮੈਂਟਸ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ਹੈ। ਜੇ ਗੱਲ ਕਰੀਏ ਰਘਵੀਰ ਬੋਲੀ ਦੇ ਕੰਮ ਦੀ ਤਾਂ ਉਹ ਬਹੁਤ ਜਲਦ  ‘ਇੱਕ ਸੰਧੂ ਹੁੰਦਾ ਸੀ’ ਤੇ ‘ਯਮਲਾ’ ‘ਚ ਨਜ਼ਰ ਆਉਣ ਵਾਲੇ ਨੇ।

Related Post