‘ਟੌਮੀ’ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਰਾਜ ਰਣਜੋਧ ਨੇ ਪੋਸਟ ਪਾ ਕੇ ਜ਼ਾਹਿਰ ਕੀਤਾ ਦਿਲ ਦਾ ਦਰਦ, ਹਿਟਲਰ ਗੀਤ ਨੂੰ ਲੈ ਕੇ ਆਖੀ ਇਹ ਗੱਲ

By  Lajwinder kaur January 21st 2020 06:02 PM -- Updated: January 21st 2020 06:03 PM

ਟੌਮੀ, ਐਂਡ, ਮਸਲ ਕਾਰ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਪੁੱਛਿਆ ਹੈ ਕੀ ਇਹ ਨੈਤਿਕ ਤੌਰ ਤੇ ਸਹੀ ਹੈ?

View this post on Instagram

 

A post shared by Raj Ranjodh (@rajranjodhofficial) on Jan 20, 2020 at 7:41pm PST

ਹੋਰ ਵੇਖੋ:‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਸੁਣਨ ਨੂੰ ਮਿਲਣਗੇ ਅਮਰਿੰਦਰ ਗਿੱਲ ਦੇ ਨਾਲ ਇਨ੍ਹਾਂ ਚਾਰ ਗਾਇਕਾਂ ਦੇ ਗੀਤ

ਜੀ ਹਾਂ ਉਨ੍ਹਾਂ ਪੋਸਟ ‘ਚ ਲਿਖਿਆ ਹੈ, ‘ਹਿਟਲਰ ਗੀਤ ਮੈਂ ਕਿਸੇ ਕੰਪਨੀ ਦੇ ਨਾਲ ਕੀਤਾ ਸੀ, ਤੇ ਇਸ ਕੰਪਨੀ ਨੇ ਇਸ ਗੀਤ ਨੂੰ ਕਿਸੇ ਹੋਰ ਕੰਪਨੀ ਨੂੰ ਵੇਚ ਦਿੱਤਾ..ਸੋ ਨਵੀਂ ਕੰਪਨੀ ਨੇ ਮੇਰੀ ਆਵਾਜ਼ ਤਾਂ ਨਹੀਂ ਯੂਜ ਕੀਤੀ ਪਰ ਮੇਰਾ ਸੌਂਗ ਰੱਖ ਲਿਆ..ਕਾਨੂੰਨੀ ਤੌਰ ਤੇ ਸਹੀ ਏ..ਪਰ ਕੀ ਇਹ ਨੈਤਿਕ ਤੌਰ ਤੇ ਸਹੀ ਹੈ? Plagiarism at its best..’

ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ ਦੇ ਦੁੱਖ ਨੂੰ ਆਪਣੇ ਚਾਹੁਣ ਵਾਲਿਆਂ ਅੱਗੇ ਜ਼ਾਹਿਰ ਕੀਤਾ ਹੈ। ਇਸ ਪੋਸਟ ਉੱਤੇ ਫੈਨਜ਼ ਮੈਸੇਜ ਕਰਕੇ ਰਾਜ ਰਣਜੋਧ ਨੂੰ ਹੌਂਸਲਾ ਦੇ ਰਹੇ ਨੇ।

ਜੇ ਗੱਲ ਕਰੀਏ ਰਾਜ ਰਣਜੋਧ ਦੇ ਕੰਮ ਦੀ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਲੇਖਣੀ ਦੇ ਮਾਲਿਕ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਬਣੇ ਚੁੱਕੇ ਹਨ, ਜਿਵੇਂ ਕੇ 'ਸੁਆਹ ਬਣ ਕੇ' (ਪੰਜਾਬ 1984), 'ਲੀਕਾਂ' (ਅਸ਼ਕੇ), ਆ ਕੀ ਹੋਇਆ(ਲਾਈਏ ਜੇ ਯਾਰੀਆਂ) ਆਦਿ।

Related Post