ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਬਹੁਤ ਜਲਦ ਭੂਆ ਬਣਨ ਵਾਲੀ ਹੈ। ਜੀ ਹਾਂ ਸੁਸ਼ਮਿਤਾ ਦੀ ਭਾਬੀ ਚਾਰੂ ਅਸੋਪਾ ਤੇ ਭਰਾ ਰਾਜੀਵ ਸੇਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਬਹੁਤ ਜਲਦ ਮਾਪੇ ਬਣਨ ਵਾਲੇ ਨੇ।
Image Source: instagram
ਹੋਰ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ
Image Source: instagram
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਚਾਰੂ ਅਸੋਪਾ ਨੇ ਆਪਣਾ ਬੇਬੀ ਬੰਪ ਫਲਾਟ ਕਰਦੇ ਹੋਏ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪਰਮਾਤਮਾ ਦਾ ਧੰਨਵਾਦ ਇਸ ਮਿਹਰ ਲਈ ਨਾਲ ਹੀ ਬੇਬੀ ਬੰਪ ਵਾਲੇ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਚਾਰੂ ਅਸੋਪਾ ਨੂੰ ਵਧਾਈਆਂ ਦੇ ਰਹੇ ਨੇ। ਉਧਰ ਰਾਜੀਵ ਸੇਨ ਨੇ ਵੀ ਆਪਣੀ ਵਾਈਫ਼ ਦੇ ਤਸਵੀਰ ਪੋਸਟ ਪਾ ਕੇ ਲਿਖਿਆ ਹੈ ਕਿ ਉਹ ਤਿੰਨ ਹੋਣ ਜਾ ਰਹੇ ਨੇ।
Image Source: instagram
ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਗਰਲ ਫ੍ਰੈਂਡ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ । ਇਹ ਵਿਆਹ ਕਾਫੀ ਚਰਚਾ ‘ਚ ਰਿਹਾ ਸੀ। ਪਿਛਲੇ ਸਾਲ ਦੋਵੇਂ ਦੀ ਮੈਰਿਡ ਲਾਈਫ ‘ਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ ਸੀ । ਪਰ ਬਾਅਦ ‘ਚ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ ਤੇ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ ਤੇ ਹੁਣ ਦੋਵੇਂ ਬਹੁਤ ਜਲਦ ਮਾਪੇ ਵੀ ਬਣਨ ਵਾਲੇ ਨੇ।
Image Source: instagram
View this post on Instagram
A post shared by Rajeev Sen (@rajeevsen9)