ਪੰਜਾਬ ਦੇ ਇਸ ਪੁੱਤਰ ਨੇ ਮਾਊਂਟ ਐਵਰੈਸਟ ਉੱਤੇ ਲਹਿਰਾਇਆ ਤਿਰੰਗਾ, ਦੁਨੀਆ ਭਰ 'ਚ ਭਾਰਤ ਦਾ ਨਾਂ ਕੀਤਾ ਰੌਸ਼ਨ, ਦੇਖੋ ਵੀਡੀਓ

By  Lajwinder kaur May 27th 2019 05:26 PM

ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਛੋਟੇ ਜਿਹੇ ਪਿੰਡ ਜਟਾਣਾਂ ਕਲਾਂ ਦਾ ਰਹਿਣ ਵਾਲੇ ਨੌਜਵਾਨ ਨੇ ਰੇਤਲੇ ਟਿੱਬਿਆਂ ‘ਚੋਂ ਨਿਕਲ ਕੇ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਦੇਸ਼ ਦਾ ਤਿਰੰਗਾ ਲਹਿਰਾ ਕੇ ਖੱਟੀ ਵਾਹ ਵਾਹੀ। ਜੀ ਹਾਂ ਕਮਾਂਡੋ ਫੋਰਸ ਦੇ ਇਸ ਜਵਾਨ ਰਮਨਵੀਰ ਸਿੰਘ ਨੇ ਮਾਊਂਟ ਐਵਰੈਸਟ ਉੱਤੇ ਫਤਿਹ ਪਾ ਕੇ ਨਾ ਸਿਰਫ਼ ਦੇਸ਼ ਦਾ ਸਗੋਂ ਪੰਜਾਬ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਰਮਨਵੀਰ ਐੱਨ.ਐੱਸ.ਜੀ. ‘ਚ ਕਮਾਂਡੋ ਜਵਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਨੇ।

ਹੋਰ ਵੇਖੋ:ਬੱਬੂ ਮਾਨ ਦਾ ਨਵਾਂ ਗੀਤ ‘ਰਾਤ’ ਹੋਵੇਗਾ ਬੱਬੂ ਮਾਨ ਐਪ ਉੱਤੇ ਰਿਲੀਜ਼

ਉਨ੍ਹਾਂ ਦੀ ਇਸ ਕਾਮਯਾਬੀ ਨੇ ਪੰਜਾਬ ਦਾ ਨਾਂਅ ਵੀ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਮਾਊਂਟ ਐਵਰੈਸਟ ਫਤਿਹ ਕਰਨ ਦੀ ਗੱਲ ਜਦੋਂ ਉਨ੍ਹਾਂ ਦੇ ਘਰ ਪਹੁੰਚੀ ਤਾਂ ਘਰ ‘ਚ ਖੁਸ਼ੀ ਦਾ ਮਾਹੌਲ ਬਣ ਗਿਆ। ਆਪਣੇ ਪੁੱਤਰ ਦੀ ਇਸ ਕਾਮਯਾਬੀ ਉੱਤੇ ਮਾਪੇ ਫੁੱਲੇ ਨਹੀਂ ਸਮਾ ਰਹੇ।

 

 

 

Related Post