ਰਾਣਾ ਦਗਗੁਬਾਤੀ ਅਤੇ ਮਿਹਿਕਾ ਬਜਾਜ ਨੇ ਲਏ ਸੱਤ ਫੇਰੇ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵਿਆਹ ਦੀਆਂ ਵੀਡੀਓਜ਼

By  Lajwinder kaur August 9th 2020 12:23 PM

ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਾਊਥ ਫ਼ਿਲਮਾਂ ਦੇ ਐਕਟਰ ਰਾਣਾ ਦਗਗੁਬਾਤੀ ਨੇ ਆਪਣੀ ਗਰਲਫ੍ਰੈਂਡ ਮਿਹਿਕਾ ਬਜਾਜ ਦੇ ਨਾਲ ਵਿਆਹ ਕਰਵਾ ਕੇ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਹੋ ਗਏ ਹਨ ।

View this post on Instagram

 

ranadaggubati and MiheekaBajaj take the vows! #RanaMiheekaWedding #RanaMiheeka #RanaDaggubati #MiheekaBajaj

A post shared by Viral Bhayani (@viralbhayani) on Aug 8, 2020 at 10:15am PDT

 ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ‘ਚ ਸਿਧਾਰਥ ਸ਼ੁਕਲਾ ਦੀ ਇਸ ਚੀਜ਼ ਉੱਤੇ ਜਤਾਇਆ ਹੱਕ, ਨੋਕ-ਝੋਕ ਕਰਦੇ ਆਏ ਨਜ਼ਰ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਬਾਹੂਬਲੀ ਫੇਮ ਅਦਾਕਾਰ ਰਾਣਾ ਦਗਗੁਬਾਤੀ ਦੇ ਵਿਆਹ ਦੀਆਂ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਇਸ ਤਸਵੀਰਾਂ ਅਤੇ ਵੀਡੀਓ ਵਿੱਚ ਰਾਣਾ ਦਗਗੁਬਾਤੀ ਅਤੇ ਮਿਹਿਕਾ ਬਜਾਜ  ਸੱਤ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਦੋਵਾਂ ਦੀ ਖੁਸ਼ੀ ਸਾਫ਼ ਵੇਖੀ ਜਾ ਸਕਦੀ ਹੈ ।

ਇਸ ਤਸਵੀਰਾਂ ਵਿੱਚ ਮਿਹਿਕਾ ਰੈੱਡ ਤੇ ਕਰੀਮੀ ਰੰਗ ਦਾ ਡਿਜ਼ਾਇਨਰ ਲਹਿੰਗੇ ਵਿੱਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ । ਉਥੇ ਹੀ ਰਾਣਾ ਨੇ ਵੀ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਹੈ । ਰਾਣਾ ਅਤੇ ਮਿਹਿਕਾ ਦੀ ਜੋੜੀ ਇਸ ਵੀਡੀਓ ਵਿੱਚ ਬੇਹੱਦ ਹੀ ਖ਼ੂਬਸੂਰਤ ਲੱਗ ਰਹੀ ਹੈ । ਉਧਰ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਵੀ ਇਸ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਇਸ ਸਾਲ ਦੋਵਾਂ ਨੇ ਮੰਗਣੀ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਰਾਣਾ ਦਗਗੁਬਤੀ ਨੇ ਬਾਹੂਬਲੀ ਫ਼ਿਲਮ ਦੇ ਨਾਲ ਮਨੋਰੰਜਨ ਜਗਤ ‘ਚ ਵਾਹ ਵਾਹੀ ਖੱਟਣ ‘ਚ ਕਾਮਯਾਬ ਰਹੇ ਸਨ ।

Related Post