ਰਾਣਾ ਰਣਬੀਰ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦੱਸਿਆ ‘ਫਤਿਹ ਬੁਲਾਉਣ’ ਦਾ ਮਤਲਬ, ਦੇਖੋ ਵੀਡੀਓ

By  Lajwinder kaur July 27th 2019 12:36 PM

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰ ਰਾਣਾ ਰਣਬੀਰ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਹ ਅਕਸਰ ਹੀ ਜ਼ਿੰਦਗੀ ਜ਼ਿੰਦਾਬਾਦ ਨਾਮ ਦੀਆਂ ਪੋਸਟਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ‘ਫਤਿਹ ਬੁਲਾਉਣ’ ਦਾ ਮਤਲਬ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ, ‘ਫਤਿਹ ਬੁਲਾਉਣ ਦੇ ਬਹਾਨੇ ਥੋਨੂੰ ਯਾਦ ਹਾਂ ਕਰਾਉਂਦੇ। ਅਸੀਂ ਚੜ੍ਹਦੀਕਲਾਂ ‘ਚ ਅਸੀਂ ਥੋਨੂੰ ਨਹੀਂ ਭੁਲਾਉਂਦੇ।.......’

View this post on Instagram

 

#ranaranbir #zindgizindabad

A post shared by Rana Ranbir (@officialranaranbir) on Jul 26, 2019 at 6:15am PDT

ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ

ਉਨ੍ਹਾਂ ਨੇ ਇਨ੍ਹਾਂ ਸਤਰਾਂ ਨੂੰ ਆਪਣੀ ਆਵਾਜ਼ ‘ਚ ਰਿਕਾਰਡ ਕਰਕੇ ਵੀਡੀਓ ਦੇ ਰੂਪ ‘ਚ ਸੋਸ਼ਲ ਮੀਡੀਆ ਅਕਾਉਂਟ ‘ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਮ ਨਾਲ ਪਾਈ ਹੈ। ਇਹ ਸਤਰਾਂ ਸੁਣ ਕੇ ‘ਫਤਿਹ ਬੁਲਾਉਣ’ ਦੀ ਅਹਿਮੀਅਤ ਸਮਝ ਆਉਂਦੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

ਜਾਬਤਾ ਜਿਗਰਾ ਜੋਸ਼ ਜਗਿਆਸਾ ਜ਼ਿੰਦਗੀ ਨੂੰ ਜਾਰੀ ਰੱਖਦੇ ਨੇ। Jaabta jigra josh jagiasa ZINDGI nu jari rakhde han #ਰਾਣਾਰਣਬੀਰ #ਅਰਦਾਸਕਰਾਂ #ranaranbir #ardaaskaraan

A post shared by Rana Ranbir (@officialranaranbir) on Jul 24, 2019 at 5:56pm PDT

ਜੇ ਰਾਣਾ ਰਣਬੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਵਧੀਆ ਲੇਖਕ, ਅਦਾਕਾਰ ਤੇ ਡਾਇਰੈਕਟਰ ਵੀ ਨੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਦੇ ਲਈ ਕਹਾਣੀ ਤੇ ਸਕਰੀਨ ਪਲੇਅ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਮਿਲ ਕੇ ਲਿਖੇ ਹਨ। ਦੋਵਾਂ ਦੀ ਮਿਹਨਤ ਰੰਗ ਲਿਆਈ ਹੈ, ਜਿਸ ਦੇ ਚੱਲਦੇ ‘ਅਰਦਾਸ ਕਰਾਂ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ।

Related Post