ਰਾਣਾ ਰਣਬੀਰ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦੱਸਿਆ ‘ਫਤਿਹ ਬੁਲਾਉਣ’ ਦਾ ਮਤਲਬ, ਦੇਖੋ ਵੀਡੀਓ

Written by  Lajwinder kaur   |  July 27th 2019 12:36 PM  |  Updated: July 27th 2019 12:36 PM

ਰਾਣਾ ਰਣਬੀਰ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦੱਸਿਆ ‘ਫਤਿਹ ਬੁਲਾਉਣ’ ਦਾ ਮਤਲਬ, ਦੇਖੋ ਵੀਡੀਓ

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰ ਰਾਣਾ ਰਣਬੀਰ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਹ ਅਕਸਰ ਹੀ ਜ਼ਿੰਦਗੀ ਜ਼ਿੰਦਾਬਾਦ ਨਾਮ ਦੀਆਂ ਪੋਸਟਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ‘ਫਤਿਹ ਬੁਲਾਉਣ’ ਦਾ ਮਤਲਬ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ, ‘ਫਤਿਹ ਬੁਲਾਉਣ ਦੇ ਬਹਾਨੇ ਥੋਨੂੰ ਯਾਦ ਹਾਂ ਕਰਾਉਂਦੇ। ਅਸੀਂ ਚੜ੍ਹਦੀਕਲਾਂ ‘ਚ ਅਸੀਂ ਥੋਨੂੰ ਨਹੀਂ ਭੁਲਾਉਂਦੇ।.......’

View this post on Instagram

 

#ranaranbir #zindgizindabad

A post shared by Rana Ranbir (@officialranaranbir) on

ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ

ਉਨ੍ਹਾਂ ਨੇ ਇਨ੍ਹਾਂ ਸਤਰਾਂ ਨੂੰ ਆਪਣੀ ਆਵਾਜ਼ ‘ਚ ਰਿਕਾਰਡ ਕਰਕੇ ਵੀਡੀਓ ਦੇ ਰੂਪ ‘ਚ ਸੋਸ਼ਲ ਮੀਡੀਆ ਅਕਾਉਂਟ ‘ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਮ ਨਾਲ ਪਾਈ ਹੈ। ਇਹ ਸਤਰਾਂ ਸੁਣ ਕੇ ‘ਫਤਿਹ ਬੁਲਾਉਣ’ ਦੀ ਅਹਿਮੀਅਤ ਸਮਝ ਆਉਂਦੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਰਾਣਾ ਰਣਬੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਵਧੀਆ ਲੇਖਕ, ਅਦਾਕਾਰ ਤੇ ਡਾਇਰੈਕਟਰ ਵੀ ਨੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਦੇ ਲਈ ਕਹਾਣੀ ਤੇ ਸਕਰੀਨ ਪਲੇਅ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਮਿਲ ਕੇ ਲਿਖੇ ਹਨ। ਦੋਵਾਂ ਦੀ ਮਿਹਨਤ ਰੰਗ ਲਿਆਈ ਹੈ, ਜਿਸ ਦੇ ਚੱਲਦੇ ‘ਅਰਦਾਸ ਕਰਾਂ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network