Ranbir Alia Wedding: ਵਿਆਹ ਤੋਂ ਪਹਿਲਾਂ ਵਾਇਰਲ ਹੋਈਆਂ ਆਲਿਆ ਤੇ ਰਣਬੀਰ ਦੀਆਂ ਤਸਵੀਰਾਂ, ਅਯਾਨ ਮੁਖਰਜ਼ੀ ਨੇ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

By  Pushp Raj April 13th 2022 05:22 PM

ਰਣਬੀਰ ਕਪੂਰ ਤੇ ਆਲਿਆ ਭੱਟ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅੱਜ ਇਸ ਜੋੜੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਵਿਆਹ ਤੋਂ ਪਹਿਲਾਂ ਹੀ ਇਸ ਜੋੜੀ ਆਲਿਆ ਤੇ ਰਣਬੀਰ ਦੀਆਂ ਰੌਮੈਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਪਿਛਲੇ ਪੰਜ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਆਖਿਰਕਾਰ ਵਿਆਹ ਕਰਨ ਜਾ ਰਹੇ ਹਨ। ਇਸ ਜੋੜੀ ਦੇ ਪ੍ਰੀ-ਵੈਡਿੰਗ ਫੰਕਸ਼ਨ ਅੱਜ ਤੋਂ ਸ਼ੁਰੂ ਹੋ ਚੁੱਕੇ ਹਨ। ਭਲਕੇ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਵਿਆਹ ਤੋਂ ਪਹਿਲਾਂ ਰਣਬੀਰ ਅਤੇ ਆਲੀਆ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ਬ੍ਰਹਮਾਸਤਰ ਦੀ ਟੀਮ ਨੇ ਵਿਆਹ ਦਾ ਸਭ ਤੋਂ ਪਿਆਰਾ ਤੋਹਫਾ ਦਿੱਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋਹਾਂ ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਰਣਬੀਰ ਅਤੇ ਆਲੀਆ ਸ਼ਿਵ ਅਤੇ ਈਸ਼ਾ ਦੇ ਰੂਪ ਵਿੱਚ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

ਰਣਬੀਰ ਅਤੇ ਆਲੀਆ ਦੇ ਵਿਆਹ ਨੂੰ ਲੈ ਕੇ ਪਰਿਵਾਰਕ ਮੈਂਬਰ ਅਜੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਪਰ ਅਯਾਨ ਮੁਖਰਜੀ ਨੇ ਇਸ 'ਤੇ ਮੋਹਰ ਲਗਾ ਦਿੱਤੀ ਹੈ। ਅਯਾਨ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਯਾਨ ਮੁਖਰਜੀ ਨੇ ਲਿਖਿਆ, " ਰਣਬੀਰ ਅਤੇ ਆਲੀਆ ਨੂੰ… ਇਸ ਪਵਿੱਤਰ ਯਾਤਰਾ ਲਈ ਜੋ ਉਹ ਜਲਦੀ ਸ਼ੁਰੂ ਕਰਨ ਜਾ ਰਹੇ ਹਨ। ਰਣਬੀਰ ਅਤੇ ਆਲੀਆ…ਇਸ ਸੰਸਾਰ ਵਿੱਚ ਮੇਰੇ ਸਭ ਤੋਂ ਨਜ਼ਦੀਕੀ ਅਤੇ ਪਿਆਰੇ ਲੋਕ…ਮੇਰੀ ਖੁਸ਼ਹਾਲ ਅਤੇ ਸੁਰੱਖਿਅਤ ਪਨਾਹਗਾਹ ਹਨ…ਜਿਨ੍ਹਾਂ ਨੇ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਅਤੇ ਮੇਰੀ ਫਿਲਮ ਲਈ ਆਪਣਾ ਸਭ ਕੁਝ ਦਿੱਤਾ।

ਹੋਰ ਪੜ੍ਹੋ : Alia-Ranbir Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਹੋਈ ਕੰਨਫਰਮ; 14 ਅਪ੍ਰੈਲ ਨੂੰ ਲੈਣਗੇ ਫੇਰੇ

ਇਸ ਤੋਂ ਇਲਾਵਾ, ਅਯਾਨ ਨੇ ਲਿਖਿਆ – ਅਸੀਂ ਆਪਣੀ ਫਿਲਮ ਨਾਲ ਉਨ੍ਹਾਂ ਦੇ ਮਿਲਾਪ ਦਾ ਇੱਕ ਹਿੱਸਾ ਸਾਂਝਾ ਕਰਨਾ ਸੀ… ਸਾਡਾ ਗੀਤ ਕੇਸਰੀਆ ਉਨ੍ਹਾਂ ਲਈ ਇੱਕ ਤੋਹਫ਼ਾ ਹੈ… ਦੋਵੇਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ… ਇਸ ਲਈ ਉਨ੍ਹਾਂ ਨੂੰ ਊਰਜਾ, ਖੁਸ਼ੀ ਅਤੇ ਬਹੁਤ ਸਾਰਾ ਪਿਆਰ ਦਿਓ ।

Ranbir Kapoor, Alia Bhatt's wedding date CONFIRMED!

 

ਅਯਾਨ ਦੀ ਇਸ ਪੋਸਟ ਉੱਤੇ ਆਲਿਆ ਨੇ ਵੀ ਬਹੁਤ ਸਾਰੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਦੀ ਪ੍ਰੇਮ ਕਹਾਣੀ ਫਿਲਮ ਬ੍ਰਹਮਾਸਤਰ ਦੇ ਸੈੱਟ ਤੋਂ ਸ਼ੁਰੂ ਹੋਈ ਸੀ।

 

View this post on Instagram

 

A post shared by Ayan Mukerji (@ayan_mukerji)

Related Post