Ranbir-Alia Wedding: ਜਾਣੋ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀ ਤਰੀਕ

By  Pushp Raj April 7th 2022 02:13 PM

ਰਣਬੀਰ ਕਪੂਰ ਤੇ ਆਲਿਆ ਭੱਟ ਜਲਦ ਹੀ ਵਿਆਹ ਕਰਨ ਵਾਲੇ ਹਨ। ਇਸ ਜੋੜੀ ਦਾ ਵਿਆਹ ਬਾਲੀਵੁੱਡ ਦਾ ਮੋਸਟ ਅਵੇਟਿਡ ਵਿਆਹ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਕੁਝ ਹੀ ਦਿਨਾਂ 'ਚ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ।

ਇਸ ਜੋੜੀ ਦੇ ਵਿਆਹ ਫੰਕਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਜੋੜੀ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਏਗੀ। ਇਹ ਵਿਆਹ ਰਣਬੀਰ ਕਪੂਰ ਦੇ ਘਰ ਯਾਨੀ ਆਰਕੇ ਹਾਊਸ ਵਿੱਚ ਹੋਵੇਗਾ।ਰਣਬੀਰ ਅਤੇ ਆਲੀਆ ਦੇ ਵਿਆਹ ਦੀ ਤਰੀਕ 17 ਅਪ੍ਰੈਲ ਦੱਸੀ ਜਾ ਰਹੀ ਹੈ। ਦੋਹਾਂ ਫੈਨਜ਼ ਇਸ ਜੋੜੀ ਦੇ ਵੈਡਿੰਗ ਫੰਕਸ਼ਨਸ ਤੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਦੱਸ ਦਈਏ ਕਿ ਅਗਲੇ ਹਫ਼ਤੇ ਤੋਂ ਯਾਨੀ ਕਿ 14 ਅਪ੍ਰੈਲ ਤੋਂ ਇਸ ਜੋੜੀ ਦੇ ਪ੍ਰੀ ਵੈਡਿੰਗ ਫਕੰਸ਼ਨ ਸ਼ੁਰੂ ਹੋ ਜਾਣਗੇ। ਆਰ.ਕੇ. ਹਾਊਸ ਨੂੰ ਕਪੂਰ ਖਾਨਦਾਨ ਦੀ ਵਿਰਾਸਤ ਹੋਣ ਦੇ ਚਲਦੇ ਇਸ ਸ਼ਾਨਦਾਰ ਵਿਆਹ ਸਮਾਗਮ ਲਈ ਚੁਣਿਆ ਗਿਆ ਹੈ।

''ਕਪੂਰਾਂ ਲਈ ਪਰਿਵਾਰ ਦਾ ਮਤਲਬ ਦੁਨੀਆ ਹੈ। ਇਹ ਸ਼ਾਇਦ ਇਸ ਪੀੜ੍ਹੀ ਦੀ ਆਖ਼ਰੀ ਕਪੂਰ ਸ਼ਾਦੀ ਹੈ, ਇਸ ਲਈ ਉਹ ਇਸ ਨੂੰ ਆਪਣੀਆਂ ਜੜ੍ਹਾਂ ਦੇ ਨੇੜੇ ਰੱਖਣਾ ਚਾਹੁੰਦੇ ਸਨ, ”ਇੱਕ ਸੂਤਰ ਮੁਤਾਬਕ ।ਇਸ ਸ਼ਾਨਦਾਰ ਬੰਗਲੇ ਵਿੱਚ ਇੱਕ ਵੱਡਾ ਲਾਅਨ ਹੈ ਅਤੇ ਵਿਆਹ ਲਈ ਦੋਸਤਾਂ ਅਤੇ ਪਰਿਵਾਰ ਨੂੰ ਆਸਾਨੀ ਨਾਲ ਇਥੇ ਇੱਕਠੇ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ : ਜਾਣੋ, ਆਖਿਰ ਕਿਉਂ ਆਲਿਆ ਤੇ ਰਣਬੀਰ ਕਪੂਰ ਨੇ ਵਿਆਹ ਲਈ ਫਿਕਸ ਕੀਤੀ 17 ਅਪ੍ਰੈਲ ਦੀ ਤਰੀਕ

ਇਸ ਵਿਆਹ ਵਿੱਚ ਮਹਿਮਾਨਾਂ ਦੀ ਸੂਚੀ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਤੱਕ ਸੀਮਿਤ ਹੈ। ਰਣਬੀਰ ਨੇ ਉਨ੍ਹਾਂ ਸਾਰੇ ਟੈਕਨੀਸ਼ੀਅਨਾਂ ਨੂੰ ਸੱਦਾ ਦਿੱਤਾ ਜਿਨ੍ਹਾਂ ਨਾਲ ਉਸਨੇ ਸਾਲਾਂ ਦੌਰਾਨ ਕੰਮ ਕੀਤਾ ਹੈ, ਜਿਸ ਵਿੱਚ ਉਸਦੇ ਵਾਲ ਅਤੇ ਮੇਕ-ਅੱਪ ਕਲਾਕਾਰ, ਸਪਾਟ ਬੁਆਏ ਅਤੇ ਸਹਾਇਕ ਸ਼ਾਮਲ ਹਨ। ਅਯਾਨ ਮੁਖਰਜੀ, ਕਰਨ ਜੌਹਰ ਅਤੇ ਆਦਿਤਿਆ ਰਾਏ ਕਪੂਰ ਦੇ ਸ਼ਾਮਲ ਹੋਣ ਦੀ ਉਮੀਦ ਹੈ। ਵਿੱਕੀ ਕੌਸ਼ਲ ਰਣਬੀਰ ਦੇ ਕਰੀਬੀ ਦੋਸਤ ਹਨ, ਇਸ ਲਈ ਵਿੱਕੀ ਅਤੇ ਕੈਟਰੀਨਾ ਕੈਫ ਦੇ ਨਾਲ-ਨਾਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਵੀ ਬੁਲਾਏ ਜਾਣ ਦੀ ਸੰਭਾਵਨਾ ਹੈ।

Related Post