Advertisment

ਜਾਣੋ, ਆਖਿਰ ਕਿਉਂ ਆਲਿਆ ਤੇ ਰਣਬੀਰ ਕਪੂਰ ਨੇ ਵਿਆਹ ਲਈ ਫਿਕਸ ਕੀਤੀ 17 ਅਪ੍ਰੈਲ ਦੀ ਤਰੀਕ

author-image
By Pushp Raj
New Update
ਜਾਣੋ, ਆਖਿਰ ਕਿਉਂ ਆਲਿਆ ਤੇ ਰਣਬੀਰ ਕਪੂਰ ਨੇ ਵਿਆਹ ਲਈ ਫਿਕਸ ਕੀਤੀ 17 ਅਪ੍ਰੈਲ ਦੀ ਤਰੀਕ
Advertisment
Alia Bhatt, Ranbir Kapoor wedding date: ਸੋਸ਼ਲ ਮੀਡੀਆ 'ਤੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਚਰਚਾ ਪੂਰੇ ਜੋਰਾਂ 'ਤੇ ਹੈ। ਆਲਿਆ ਅਤੇ ਰਣਬੀਰ ਕਪੂਰ 17 ਅਪ੍ਰੈਲ ਨੂੰ ਵਿਆਹ ਕਰਨ ਜਾ ਰਹੇ ਹਨ। ਇਸ ਜੋੜੀ ਦੇ ਵਿਆਹ ਦੀਆਂ ਖਬਰ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਬਹੁਤ ਉਤਸ਼ਾਹਿਤ ਹਨ।
Advertisment
publive-image ਅਜਿਹੇ ਵਿੱਚ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਰਣਬੀਰ ਤੇ ਆਲਿਆ ਨੇ ਆਪਣੇ ਵਿਆਹ ਦੀ ਤਰੀਕ 17 ਅਪ੍ਰੈਲ ਹੀ ਕਿਉਂ ਚੁਣੀ ਹੈ। ਦਰਅਸਲ ਵਿਆਹ ਅਤੇ ਵਿਆਹ ਦੀਆਂ ਰਸਮਾਂ ਤਰੀਕਾਂ ਤਾਰਿਆਂ, ਗ੍ਰਹਿਆਂ ਅਤੇ ਪਰਿਵਾਰਕ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਆਲੀਆ ਭੱਟ, ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਪਿੱਛੇ ਵੀ ਇੱਕ ਕਾਰਨ ਹੈ। publive-image ਰਿਪੋਰਟ ਮੁਤਾਬਕ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ 17 ਅਪ੍ਰੈਲ ਨੂੰ ਆਰਕੇ ਹਾਊਸ ਚੈਂਬੂਰ 'ਚ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰਣਬੀਰ ਦੇ ਮਾਤਾ-ਪਿਤਾ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦਾ ਵਿਆਹ 1980 'ਚ ਆਰਕੇ ਹਾਊਸ ਚੈਂਬੂਰ 'ਚ ਹੋਇਆ ਸੀ। ਇਸ ਦੌਰਾਨ, ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵਿਆਹ ਦੀ ਮਿਤੀ, 17 ਅਪ੍ਰੈਲ, ਦਾ ਕਾਰਨ ਇਹ ਹੈ ਕਿ ਇਹ ਕਪੂਰ ਪਰਿਵਾਰ ਲਈ ਇੱਕ ਖੁਸ਼ਕਿਸਮਤ ਨੰਬਰ ਹੈ - '1+ 7 = 8'। ਦੁਨੀਆ ਜਾਣਦੀ ਹੈ ਕਿ ਨੰਬਰ 8 ਨੂੰ ਲੈ ਕੇ ਆਰਕੇ ਦਾ ਜਨੂੰਨ ਹੈ। ਇਸ ਦੇ ਨਾਲ ਹੀ, ਆਲੀਆ ਭੱਟ ਵੀ ਇਸ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਲਈ ਇਸ ਜੋੜੀ 17 ਅਪ੍ਰੈਲ ਨੂੰ ਵਿਆਹ ਕਰਵਾਉਣ ਲਈ ਹਾਮੀ ਭਰੀ ਹੈ। publive-image ਹੋਰ ਪੜ੍ਹੋ : 5 ਸਾਲਾਂ ਬਾਅਦ ਪੂਰੀ ਹੋਈ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ, ਆਲਿਆ ਭੱਟ ਤੇ ਰਣਬੀਰ ਕਪੂਰ ਪਹੁੰਚੇ ਮੰਦਰ ਰਿਪੋਰਟ ਵਿੱਚ ਜੋੜੇ ਦੇ ਵਿਆਹ ਦੇ ਸਥਾਨ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਗਿਆ ਹੈ। ਖਬਰਾਂ ਮੁਤਾਬਕ, ਕਪੂਰ ਪਰਿਵਾਰ ਇੱਕ ਸ਼ਾਨਦਾਰ ਵਿਆਹ ਦੀ ਯੋਜਨਾ ਬਣਾ ਰਿਹਾ ਸੀ ਪਰ ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਨਾ ਰਾਜ ਕਪੂਰ ਉਨ੍ਹਾਂ ਨੂੰ ਆਪਣੇ ਘਰ ਵਿਆਹ ਹੁੰਦੇ ਦੇਖਣਾ ਚਾਹੁੰਦੀ ਸੀ। ਇਸ ਲਈ, ਜੋੜੇ ਨੇ ਆਰਕੇ ਹਾਊਸ ਨੂੰ ਵਿਆਹ ਦੇ ਸਥਾਨ ਵਜੋਂ ਚੁਣਿਆ। ਖਬਰਾਂ ਮੁਤਾਬਕ ਕਰਨ ਜੌਹਰ ਅਤੇ ਅਯਾਨ ਮੁਖਰਜੀ ਨੂੰ ਛੱਡ ਕੇ ਕਿਸੇ ਵੀ ਵੱਡੇ ਬਾਲੀਵੁੱਡ ਸੈਲੇਬਸ ਨੂੰ ਵਿਆਹ 'ਚ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਜੋੜਾ ਆਪਣੇ ਬੀ-ਟਾਊਨ ਦੋਸਤਾਂ ਅਤੇ ਹੋਰਨਾਂ ਲੋਕਾਂ ਲਈ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕਰ ਸਕਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment