5 ਸਾਲਾਂ ਬਾਅਦ ਪੂਰੀ ਹੋਈ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ, ਆਲਿਆ ਭੱਟ ਤੇ ਰਣਬੀਰ ਕਪੂਰ ਪਹੁੰਚੇ ਮੰਦਰ

written by Pushp Raj | March 29, 2022

ਆਲਿਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਆਖਿਰਕਾਰ ਪੰਜ ਸਾਲਾਂ ਬਾਅਦ ਪੂਰੀ ਹੋ ਚੁੱਕੀ ਹੈ। ਹੁਣ ਜਲਦ ਹੀ ਇਹ ਫਿਲਮ ਸਿਨੇਮਾਘਰਾਂ 'ਚ ਆਉਣ ਲਈ ਤਿਆਰ ਹੈ। ਬ੍ਰਹਮਾਸਤਰ: ਭਾਗ ਪਹਿਲਾ: ਦ ਬਿਗਨਿੰਗ, ਅਯਾਨ ਮੁਖਰਜੀ ਦੀ ਇਹ ਫਿਲਮ ਲੰਬੇ ਸਮੇਂ ਤੋਂ ਮੋਸਟ ਅਵੇਟਿਡ ਹੈ।ਨਿਰਦੇਸ਼ਕ ਦੇ ਮੁਤਾਬਕ, ਫਿਲਮ ਦਾ ਨਿਰਮਾਣ, ਜੋ ਕਿ ਅਯਾਨ ਦੇ ਯੇ ਜਵਾਨੀ ਹੈ ਦੀਵਾਨੀ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ, ਆਖਿਰਕਾਰ 5 ਸਾਲਾਂ ਬਾਅਦ ਪੂਰਾ ਹੋ ਗਿਆ ਹੈ।


ਅਯਾਨ ਨੇ 'ਬ੍ਰਹਮਾਸਤਰ' ਫਿਲਮ ਕਰਨ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਦਿਲੋਂ ਲਿਖਿਆ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ। ਅਯਾਨ ਨੇ ਫਿਲਮ ਦੀ ਰਿਲੀਜ਼ ਡੇਟ ਦੇ ਨਾਲ ਵਾਰਾਣਸੀ ਵਿੱਚ ਸ਼ੂਟ ਸ਼ੈਡਿਊਲ ਦੀਆਂ ਆਲਿਆ ਭੱਟ ਅਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਬ੍ਰਹਮਾਸਤਰ ਦੀ ਰਿਲੀਜ਼ ਨੂੰ ਲੰਬੇ ਸਮੇਂ ਤੋਂ ਪਿੱਛੇ ਅੱਗੇ ਵਧਾਈਆ ਜਾ ਰਿਹਾ ਹੈ। ਆਲਿਆ ਅਤੇ ਰਣਬੀਰ ਦੀ ਪਹਿਲੀ ਫਿਲਮ ਇਕੱਠੇ 2019 ਵਿੱਚ ਰਿਲੀਜ਼ ਹੋਣੀ ਸੀ, ਹਾਲਾਂਕਿ, ਉਦੋਂ ਤੋਂ ਇਸ ਨੂੰ ਟਾਲ ਦਿੱਤਾ ਗਿਆ ਹੈ। ਮਹਾਂਮਾਰੀ ਕਾਰਨ ਉਨ੍ਹਾਂ ਦੀਆਂ ਤਿਆਰੀਆਂ ਪਹਿਲਾਂ ਹੀ ਤੈਅ ਸਮੇਂ ਤੋਂ ਪਿੱਛੇ ਸਨ।

 ਹੋਰ ਪੜ੍ਹੋ : ਫ਼ਿਲਮ 'ਬ੍ਰਹਮਾਸਤਰ' ਤੋਂ ਆਲੀਆ ਭੱਟ ਦਾ ਫਰਸਟ ਲੁੱਕ ਆਇਆ ਸਾਹਮਣੇ, ਦਮਦਾਰ ਰੂਪ 'ਚ ਨਜ਼ਰ ਆਈ ਅਦਾਕਾਰਾ

ਫਿਲਮ 'ਚ ਰਣਬੀਰ ਦੀ ਭੂਮਿਕਾ ਦਾ ਮੋਸ਼ਨ ਪੋਸਟਰ ਦਸੰਬਰ 'ਚ ਪ੍ਰਕਾਸ਼ਿਤ ਹੋਇਆ ਸੀ। ਫਿਲਮ ਵਿੱਚ ਉਹ ਸ਼ਿਵ ਦਾ ਕਿਰਦਾਰ ਨਿਭਾਅ ਰਹੇ ਹਨ। ਉਸ ਨੇ ਤ੍ਰਿਸ਼ੂਲ ਫੜਿਆ ਹੋਇਆ ਹੈ ਅਤੇ ਪੋਸਟਰ ਵਿੱਚ ਅੱਗ ਨਾਲ ਘਿਰਿਆ ਹੋਇਆ ਹੈ। ਦੂਜੇ ਪਾਸੇ ਆਲਿਆ ਈਸ਼ਾ ਦਾ ਕਿਰਦਾਰ ਨਿਭਾ ਰਹੀ ਹੈ। ਆਲਿਆ ਨੇ ਇਸ ਕਿਰਦਾਰ ਈਸ਼ਾ ਦਾ ਪੋਸਟਰ ਇਸੇ ਮਹੀਨੇ ਦੀ ਸ਼ੁਰੂਆਤ 'ਚ ਆਪਣੇ ਜਨਮਦਿਨ 'ਤੇ ਜਾਰੀ ਕੀਤਾ ਸੀ।

ਆਲੀਆ ਅਤੇ ਰਣਬੀਰ ਤੋਂ ਇਲਾਵਾ, ਫਿਲਮ ਵਿੱਚ ਦਿੱਗਜ ਅਦਾਕਾਰ ਅਮਿਤਾਭ ਬੱਚਨ, ਦੱਖਣੀ ਮੇਗਾਸਟਾਰ ਨਾਗਾਰਜੁਨ ਅਤੇ ਮੌਨੀ ਰਾਏ ਵੀ ਹਨ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਅਤੇ ਫੌਕਸ ਸਟਾਰ ਸਟੂਡੀਓਜ਼, ਧਰਮਾ ਪ੍ਰੋਡਕਸ਼ਨ, ਪ੍ਰਾਈਮ ਫੋਕਸ, ਅਤੇ ਸਟਾਰਲਾਈਟ ਪਿਕਚਰਸ ਦੁਆਰਾ ਨਿਰਮਿਤ ਬ੍ਰਹਮਾਸਤਰ, 9 ਸਤੰਬਰ, 2022 ਨੂੰ 5 ਭਾਰਤੀ ਭਾਸ਼ਾਵਾਂ - ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਅਤੇ ਕੰਨੜ - ਵਿੱਚ ਰਿਲੀਜ਼ ਕੀਤੀ ਜਾਵੇਗੀ।

 

View this post on Instagram

 

A post shared by Ayan Mukerji (@ayan_mukerji)

You may also like