ਜਲ੍ਹਿਆਂ ਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਰਣਜੀਤ ਬਾਵਾ ਤੇ ਬਿਨੂੰ ਢਿੱਲੋਂ ਨੇ ਜਤਾਇਆ ਇਤਰਾਜ਼

By  Rupinder Kaler September 2nd 2021 03:25 PM -- Updated: September 2nd 2021 03:31 PM

ਗਾਇਕ ਰਣਜੀਤ ਬਾਵਾ (Ranjit Bawa) ਨੇ ਜਲ੍ਹਿਆਂ ਵਾਲਾ ਬਾਗ (Jallianwala Bagh) ਦੇ ਹੋਏ ਨਵੀਨੀਕਰਨ ਤੇ ਕਈ ਸਵਾਲ ਚੁੱਕੇ ਹਨ । ਇਸ ਸਭ ਨੂੰ ਲੈ ਕੇ ਉਸ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਰਣਜੀਤ ਬਾਵਾ (Ranjit Bawa) ਨੇ ਜਲ੍ਹਿਆਂ  ਵਾਲਾ ਬਾਗ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਨੇ ਕੁਝ ਥਾਵਾਂ ਨੂੰ ਮਾਰਕ ਕਰਕੇ ਦੋ ਤਿੰਨ ਚੀਜਾਂ ਤੇ ਇਤਰਾਜ਼ ਜਤਾਇਆ ਹੈ ।

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਕੇ ਪੂਰੀ ਤਰ੍ਹਾਂ ਟੁੱਟ ਗਈ ਸ਼ਹਿਨਾਜ਼ ਗਿੱਲ, ‘ਸਿਡਨਾਜ਼’ ਦੀ ਜੋੜੀ ਰਹਿ ਗਈ ਅਧੂਰੀ

ਉਹਨਾਂ ਨੇ ਇੱਕ ਤਾਂ ਸ਼ਹੀਦ ਉਧਮ ਸਿੰਘ ਦੇ ਬੁੱਤ ’ਤੇ ਇਤਰਾਜ਼ ਜਤਾਇਆ ਤੇ ਦੂਜਾ ਪੰਜਾਬੀ ਬੋਲੀ ਨੂੰ ਘੱਟ ਅਹਿਮੀਅਤ ਦੇਣ ਤੇ ਸਵਾਲ ਚੁੱਕੇ ਹਨ । ਰਣਜੀਤ ਬਾਵਾ (Ranjit Bawa) ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਇਹ ਸ਼ਹੀਦ ਊਧਮ ਸਿੰਘ ਦਾ ਬੁੱਤ ਕਿਸ ਪਾਸਿਓ ਲੱਗ ਰਿਹਾ ।

ਦੂਸਰਾ ਪੰਜਾਬੀ ਬੋਲੀ ਹਿੰਦੀ ਤੋ ਥੱਲੇ … ਧਿਆਨ ਨਾਲ ਜਾ ਕੇ ਪੜ੍ਹ ਵੀ ਆਇਓ ਜਿਹੜਾ ਲਿਖ ਕੇ ਬੁੱਤ ਦੇ ਹੇਠਾਂ ਦਿੱਤਾ ਹਿਸਟਰੀ ਨਾ ਵਿਗਾੜ ਦੇਣ ….. ਧਿਆਨ ਮਾਰ ਲਉ ….ਆਪਣੀ ਹਿਸਟਰੀ ਤੇ ਮਾਂ ਬੋਲੀ ਤੇ ਹੌਲੀ ਹੌਲੀ ਧਾਵਾ ਬੋਲ ਰਹੇ ਨੇ ….ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਤੇ ਨਜਰ ਮਾਰੋ ….ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰ ਸਕੀਏ’ । ਰਣਜੀਤ ਬਾਵਾ ਵਾਂਗ ਬਿਨੂੰ ਢਿੱਲੋਂ ਨੇ ਵੀ ਇਸੇ ਤਰ੍ਹਾਂ ਦੇ ਕੁਝ ਇਤਰਾਜ਼ ਜਤਾਏ ਹਨ ।

Related Post