Advertisment

ਜਲ੍ਹਿਆਂ ਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਰਣਜੀਤ ਬਾਵਾ ਤੇ ਬਿਨੂੰ ਢਿੱਲੋਂ ਨੇ ਜਤਾਇਆ ਇਤਰਾਜ਼

author-image
By Rupinder Kaler
New Update
ਜਲ੍ਹਿਆਂ ਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਰਣਜੀਤ ਬਾਵਾ ਤੇ ਬਿਨੂੰ ਢਿੱਲੋਂ ਨੇ ਜਤਾਇਆ ਇਤਰਾਜ਼
Advertisment
ਗਾਇਕ ਰਣਜੀਤ ਬਾਵਾ (Ranjit Bawa) ਨੇ ਜਲ੍ਹਿਆਂ ਵਾਲਾ ਬਾਗ (Jallianwala Bagh) ਦੇ ਹੋਏ ਨਵੀਨੀਕਰਨ ਤੇ ਕਈ ਸਵਾਲ ਚੁੱਕੇ ਹਨ । ਇਸ ਸਭ ਨੂੰ ਲੈ ਕੇ ਉਸ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਰਣਜੀਤ ਬਾਵਾ (Ranjit Bawa) ਨੇ ਜਲ੍ਹਿਆਂ  ਵਾਲਾ ਬਾਗ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਨੇ ਕੁਝ ਥਾਵਾਂ ਨੂੰ ਮਾਰਕ ਕਰਕੇ ਦੋ ਤਿੰਨ ਚੀਜਾਂ ਤੇ ਇਤਰਾਜ਼ ਜਤਾਇਆ ਹੈ । publive-image ਹੋਰ ਪੜ੍ਹੋ :
Advertisment
ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਕੇ ਪੂਰੀ ਤਰ੍ਹਾਂ ਟੁੱਟ ਗਈ ਸ਼ਹਿਨਾਜ਼ ਗਿੱਲ, ‘ਸਿਡਨਾਜ਼’ ਦੀ ਜੋੜੀ ਰਹਿ ਗਈ ਅਧੂਰੀ publive-image ਉਹਨਾਂ ਨੇ ਇੱਕ ਤਾਂ ਸ਼ਹੀਦ ਉਧਮ ਸਿੰਘ ਦੇ ਬੁੱਤ ’ਤੇ ਇਤਰਾਜ਼ ਜਤਾਇਆ ਤੇ ਦੂਜਾ ਪੰਜਾਬੀ ਬੋਲੀ ਨੂੰ ਘੱਟ ਅਹਿਮੀਅਤ ਦੇਣ ਤੇ ਸਵਾਲ ਚੁੱਕੇ ਹਨ । ਰਣਜੀਤ ਬਾਵਾ (Ranjit Bawa) ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਇਹ ਸ਼ਹੀਦ ਊਧਮ ਸਿੰਘ ਦਾ ਬੁੱਤ ਕਿਸ ਪਾਸਿਓ ਲੱਗ ਰਿਹਾ । publive-image ਦੂਸਰਾ ਪੰਜਾਬੀ ਬੋਲੀ ਹਿੰਦੀ ਤੋ ਥੱਲੇ … ਧਿਆਨ ਨਾਲ ਜਾ ਕੇ ਪੜ੍ਹ ਵੀ ਆਇਓ ਜਿਹੜਾ ਲਿਖ ਕੇ ਬੁੱਤ ਦੇ ਹੇਠਾਂ ਦਿੱਤਾ ਹਿਸਟਰੀ ਨਾ ਵਿਗਾੜ ਦੇਣ ….. ਧਿਆਨ ਮਾਰ ਲਉ ….ਆਪਣੀ ਹਿਸਟਰੀ ਤੇ ਮਾਂ ਬੋਲੀ ਤੇ ਹੌਲੀ ਹੌਲੀ ਧਾਵਾ ਬੋਲ ਰਹੇ ਨੇ ….ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਤੇ ਨਜਰ ਮਾਰੋ ….ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰ ਸਕੀਏ’ । ਰਣਜੀਤ ਬਾਵਾ ਵਾਂਗ ਬਿਨੂੰ ਢਿੱਲੋਂ ਨੇ ਵੀ ਇਸੇ ਤਰ੍ਹਾਂ ਦੇ ਕੁਝ ਇਤਰਾਜ਼ ਜਤਾਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment