ਸਿੱਖ ਇਤਿਹਾਸ ਨੂੰ ਬਿਆਨ ਕਰਦਾ ਰਣਜੀਤ ਬਾਵਾ ਦੇ ਨਵੇਂ ਧਾਰਮਿਕ ਗੀਤ ‘ਸਾਡੇ ਹੀਰੋ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਰਣਜੀਤ ਬਾਵਾ Ranjit Bawa ਆਪਣੇ ਨਵੇਂ ਧਾਰਮਿਕ ਟਰੈਕ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਹਨ । ਇਹ ਗੀਤ ਸਿੱਖ ਇਤਿਹਾਸ ਨੂੰ ਬਿਆਨ ਕਰ ਰਿਹਾ ਹੈ। ‘ਸਾਡੇ ਹੀਰੋ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ‘ਚ ਗਾਇਕ ਨੇ ਸਿੱਖ ਇਤਿਹਾਸ ਦੇ ਨਾਲ ਪੰਜਾਬੀਆਂ ਦੀ ਅਣਖ ਤੇ ਕੁਰਬਾਨੀਆਂ ਨੂੰ ਬਿਆਨ ਕੀਤਾ ਹੈ ।
ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ
‘ਸਾਡੇ ਹੀਰੋ’ ਗਾਣੇ ਦੇ ਬੋਲ ਵਿਨੇਪਾਲ ਬੁੱਟਰ ਨੇ ਲਿਖੇ ਨੇ ਅਤੇ ਮਿਊਜ਼ਿਕ ਐੱਮ ਵੀ ਨੇ ਦਿੱਤਾ ਹੈ। ਇਸ ਗੀਤ ਚ ਰਣਜੀਤ ਬਾਵਾ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸੋ, ਕੌਣ ਸੀ ਚਾਰ ਸਾਹਿਬਜਾਦੇ, ਪੰਜ ਪਿਆਰੇ, ਚਾਲ਼ੀ ਮੁਕਤੇ ਅਤੇ ਹੋਰ ਕਈ ਇਤਿਹਾਸਕ ਤੱਥਾਂ ਤੋਂ ਜਾਣੂ ਕਰਵਾਇਆ ਹੈ।

ਇਸ ਗੀਤ ਨੂੰ ਰਣਜੀਤ ਬਾਵਾ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਲਿਰਿਕਲ ਵੀਡੀਓ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਉੱਤੇ ਇਹ ਧਾਰਮਿਕ ਟਰੈਕ ਟਰੈਂਡਿੰਗ ‘ਚ ਚੱਲ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਨੇ ਸ਼ਹੀਦੀ ਵਾਲੇ ਦਿਨ ਚੱਲ ਰਹੇ ਨੇ। ਜਿਸ ਕਰਕੇ ਗਾਇਕ ਆਪਣੇ ਧਾਰਮਿਕ ਗੀਤ ਲੈ ਕੇ ਆ ਰਹੇ ਹਨ।

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦੱਸ ਦਈਏ ਰਣਜੀਤ ਬਾਵਾ ਨੂੰ "ਬੋਲ ਮਿੱਟੀ ਦਿਆ ਬਾਵਿਆ" ਗੀਤ ਨੇ ਏਨੀਂ ਮਸ਼ਹੂਰੀ ਦਿੱਤੀ ਕਿ ਉਨ੍ਹਾਂ ਨੂੰ ਬਾਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਜਿਵੇਂ ਜੱਟ ਦੀ ਅਕਲ, ਚੰਡੀਗੜ੍ਹ ਵਾਲੀ, ਮੁੰਡਾ ਸਰਦਾਰਾਂ ਦਾ, ਯਾਰੀ ਚੰਡੀਗੜ੍ਹ ਵਾਲੀਏ, ਸਰਦਾਰ ਅਤੇ ਕਈ ਹੋਰ ਗੀਤ ਸ਼ਾਮਿਲ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਨੇ। ਉਹ ਅਖੀਰਲੀ ਵਾਰ ਤਾਰਾ ਮੀਰਾ ਫ਼ਿਲਮ 'ਚ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ‘ਚ ਉਹ ਡੈਡੀ ਕੂਲ ਮੁੰਡੇ ਫੂਲ ਦੇ ਸੀਕਵਲ ‘ਚ ਨਜ਼ਰ ਆਉਣਗੇ।
Latest religious track 2021-