ਰਣਵੀਰ ਸਿੰਘ ਰੱਖਦਾ ਹੈ ਦੀਪਿਕਾ ਪਾਦੁਕੋਣ ਲਈ ਕਰਵਾਚੌਥ ਦਾ ਵਰਤ, ਲਗਵਾਉਂਦਾ ਹੈ ਹੱਥਾਂ ਤੇ ਮਹਿੰਦੀ, ਵੀਡੀਓ ਵਾਇਰਲ
ਰਣਵੀਰ ਸਿੰਘ (ranveer singh) ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਨੂੰ ਹਰ ਕੋਈ ਪਸੰਦ ਕਰਦਾ ਹੈ । ਇੱਕ ਟੀਵੀ ਸ਼ੋਅ ਵਿੱਚ ਰਣਵੀਰ ਨੇ ਮੰਨਿਆ ਕਿ ਉਹ ਦੀਪਿਕਾ ਲਈ ਕਰਵਾ ਚੌਥ (karwa chauth) ਦਾ ਵਰਤ ਰੱਖਦੇ ਹਨ । ਇੰਨਾ ਹੀ ਨਹੀਂ ਉਸ ਨੇ ਆਪਣੇ ਹੱਥ 'ਤੇ ਉਸ ਦੇ ਨਾਮ ਦੀ ਮਹਿੰਦੀ ਵੀ ਲਗਵਾਈ ਹੈ। ਸ਼ੋਅ ਦਾ ਪ੍ਰੋਮੋ ਟੀਵੀ ਚੈਨਲ ਨੇ ਇੰਸਟਾ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰਾ ਪ੍ਰਿਯੰਕਾ ਅਤੇ ਨਿਮਰਤ ਰਣਵੀਰ ਸਿੰਘ ਨੂੰ ਦੱਸਦੇ ਹਨ ਕਿ ਉਹ ਦੀਪਿਕਾ ਪਾਦੂਕੋਣ ਲਈ ਹਮੇਸ਼ਾ ਕਰਵਾ ਚੌਥ ਰੱਖਦੇ ਹਨ।
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਇਸ 'ਤੇ ਰਣਵੀਰ (ranveer singh) ਹਾਂ ਕਹਿੰਦੇ ਹਨ ਅਤੇ ਉਹ ਦੋਵੇਂ ਉਨ੍ਹਾਂ ਦੇ ਹੱਥਾਂ 'ਤੇ ਮਹਿੰਦੀ ਲਗਾਉਂਦੀਆਂ ਹਨ। ਨਿਮਰਤ ਉਸ ਦੇ ਹੱਥ ਵਿੱਚ ਦੀਪਿਕਾ ਦੇ ਨਾਮ ਦਾ ਪਹਿਲਾ ਅੱਖਰ ਡੀ ਲਿਖਦੀ ਹੈ ਅਤੇ ਉਸਦੇ ਆਲੇ ਦੁਆਲੇ ਇੱਕ ਦਿਲ ਬਣਾਉਂਦੀ ਹੈ। ਰਣਵੀਰ ਵੀ ਸ਼ੋਅ 'ਚ ਛਾਨਣੀ ਦੇ ਜ਼ਰੀਏ ਚੰਦਰਮਾ ਨੂੰ ਦੇਖਦੇ ਹੋਏ ਅਤੇ ਉਸ ਦਾ ਨਾਂ ਚੁੰਮਦੇ ਨਜ਼ਰ ਆ ਰਹੇ ਹਨ।
View this post on Instagram
ਇਸ ਤੋਂ ਪਹਿਲਾਂ ਵੀ ਰਣਵੀਰ (ranveer singh) ਇੱਕ ਐਪੀਸੋਡ ਵਿੱਚ ਇਹ ਕਹਿੰਦੇ ਹੋਏ ਦੇਖੇ ਗਏ ਸਨ ਕਿ ਉਹ ਦੋ-ਤਿੰਨ ਸਾਲਾਂ ਵਿੱਚ ਫੈਮਿਲੀ ਪਲੈਨਿੰਗ ਬਾਰੇ ਸੋਚ ਰਹੇ ਹਨ। ਇੰਨਾ ਹੀ ਨਹੀਂ, ਉਹ ਕਹਿੰਦਾ ਹੈ ਕਿ ਉਹ ਦੀਪਿਕਾ ਵਰਗਾ ਪਿਆਰਾ ਬੱਚਾ ਚਾਹੁੰਦਾ ਹੈ। ਰਣਵੀਰ ਅਤੇ ਦੀਪਿਕਾ ਦਾ ਵਿਆਹ 2018 ਵਿੱਚ ਹੋਇਆ ਸੀ। ਦੋਨਾਂ ਨੇ 6 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਟਲੀ ਵਿੱਚ ਵਿਆਹ ਕਰ ਲਿਆ ਸੀ।