ਗਾਇਕ ਹਰਭਜਨ ਮਾਨ ਨੇ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਹਰਭਜਨ ਮਾਨ ਨੇ ਦੱਸੀ ਸਰਦੂਲ ਸਿੰਕਦਰ ਦੀ ਅਧੂਰੀ ਇੱਛਾ

written by Rupinder Kaler | October 25, 2021

ਪੰਜਾਬੀ ਗਾਇਕ ਹਰਭਜਨ ਮਾਨ (Harbhajan Mann) ਏਨੀਂ ਦਿਨੀਂ ਆਪਣੀ ਫ਼ਿਲਮ ‘ਪੀ.ਆਰ.’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਸੀ, ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆਏ ਹਨ । ਇਸ ਸਭ ਦੇ ਚਲਦੇ ਹਰਭਜਨ ਮਾਨ (Harbhajan Mann) ਆਪਣੇ ਬੇਟੇ ਅਵਕਾਸ਼ ਮਾਨ ਖੰਨਾ ਪਹੁੰਚੇ ਜਿੱਥੇ ਉਹਨਾਂ ਨੇ ਮਰਹੂਮ ਗਾਇਕ ਸਰਦੂਲ ਸਿੰਕਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ।

Pic Courtesy: Instagram

ਹੋਰ ਪੜ੍ਹੋ :

ਇੱਕ ਦੂਜੇ ਤੋਂ ਦੂਰ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਕਰਵਾ ਚੌਥ

Pic Courtesy: Instagram

ਇਸ ਤਸਵੀਰ ਵਿੱਚ ਹਰਭਜਨ ਮਾਨ (Harbhajan Mann) ਦੇ ਨਾਲ ਅਵਕਾਸ਼ ਮਾਨ, ਅਮਰ ਨੂਰੀ ਉਹਨਾਂ ਦੇ ਬੇਟੇ ਅਲਾਪ ਤੇ ਸਾਰੰਗ ਵੀ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ ‘ਸਰਦੂਲ ਸਿਕੰਦਰ ਭਾਜੀ ਦੇ ਪਰਿਵਾਰ ਭੈਣ ਜੀ ਅਮਰ ਨੂਰੀ, ਬੇਟੇ ਅਲਾਪ ਤੇ ਸਾਰੰਗ ਨਾਲ, ਪਰਸੋਂ ਅਵਕਾਸ਼ ਤੇ ਮੈਂ ਖੰਨੇ ਮਿਲਕੇ, ਪਿਆਰੇ ਸਰਦੂਲ ਭਾਜੀ ਦੀਆਂ ਬਹੁਤ ਯਾਦਾਂ ਤੇ ਉਹਨਾਂ ਦੀ ਗਾਇਕੀ ਬਾਰੇ ਗੱਲਾਂ ਬਾਤਾਂ ਕਰਕੇ ਮਨ ਹੌਲਾ ਕੀਤਾ।

"ਪੀ ਆਰ" ਫ਼ਿਲਮ ਦੀ ਸ਼ੂਟਿੰਗ ਤੇ ਸਰਦੂਲ ਭਾਜੀ ਨੇ ਵਾਅਦਾ ਕੀਤਾ ਸੀ ਕਿ ਫ਼ਿਲਮ ਦਾ ਪ੍ਰੀਮੀਅਰ ਦੁਨੀਆਂ 'ਚ ਕਿਤੇ ਵੀ ਹੋਵੇ ਮੈਂ ਫ਼ਿਲਮ ਤੇਰੇ ਨਾਲ ਬੈਠਕੇ ਦੇਖੂੰਗਾ। ਪਰ ਸਿਆਣਿਆਂ ਦਿਆਂ ਬੋਲਾਂ ਨੂੰ ਕੌਣ ਝੁਠਲਾਵੇ ਕਿ …ਜ਼ਿੰਦਗੀ ਦਾ ਕੀ ਭਰਵਾਸਾ ਏ… ਜਿਵੇਂ ਪਾਣੀ ਵਿੱਚ ਪਾਤਾਸਾ ਏ’ ।ਇਸ ਤਸਵੀਰ ਤੇ ਹਰਭਜਨ ਮਾਨ ਦੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

You may also like