ਰਣਵੀਰ ਸਿੰਘ ਨੇ ਦੀਪਿਕਾ ਨੂੰ ਛੱਡ ਪ੍ਰਿਯੰਕਾ ਲਈ ਕੀਤਾ ਰੈਪ, ਦੇਖੋ ਵੀਡੀਓ

By  Lajwinder kaur December 21st 2018 04:29 PM -- Updated: December 21st 2018 04:37 PM

ਮੁੰਬਈ ਰਿਸੈਪਸ਼ਨ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਵੈਡਿੰਗ ਸੈਲੀਬਰੇਸ਼ਨ ਖਤਮ ਹੋ ਚੁੱਕਿਆ ਹੈ ਦੱਸ ਦਈਏ ਕਿ ਇਹ ਪ੍ਰਿਯੰਕਾ-ਨਿੱਕ ਦੇ ਵਿਆਹ ਦੀ ਤੀਜੀ ਰਿਸੈਪਸ਼ਨ ਪਾਰਟੀ ਸੀ। ਜਿਸ ‘ਚ ਬਾਲੀਵੁੱਡ ਦੇ ਸੁਪਰ ਸਟਾਰ ਇਸ ਪਾਰਟੀ 'ਚ ਸ਼ਾਮਿਲ ਹੋਏ। ਨਵਾਂ ਵਿਆਹੇ ਜੋੜੇ ਦੇ ਇਸ ਜਸ਼ਨ ਨੂੰ ਬਹੁਤ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ ਹੈ। ਬਾਲੀਵੁੱਡ ਸਿਤਾਰਿਆਂ ਨੇ ਜੰਮਕੇ ਮਸਤੀ ਤੇ ਖੂਬ ਡਾਂਸ ਕਰਦੇ ਨਜ਼ਰ ਆਏ।

Ranveer Singh rap at Priyanka Chopra-Nick Jonas mumbai reception ਰਣਵੀਰ ਸਿੰਘ ਨੇ ਦੀਪਿਕਾ ਨੂੰ ਛੱਡ ਪ੍ਰਿਯੰਕਾ ਲਈ ਕੀਤਾ ਰੈਪ, ਦੇਖੋ ਵੀਡੀਓ

ਸੋਸ਼ਲ ਮੀਡੀਆ ਉੱਤੇ ਇਹਨਾਂ ਦੋਵਾਂ ਦੇ ਰਿਸੈਪਸ਼ਨ ਪਾਰਟੀਆਂ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀ ਹਨ। ਪਰ ਇੱਕ ਵੀਡੀਓ ਬੇਹੱਦ ਖਾਸ ਹੈ ਇਸ ਵੀਡੀਓ 'ਚ ਬਾਲੀਵੁੱਡ ਦੇ ਬਾਜੀਰਾਓ ਯਾਨੀਕਿ ਰਣਵੀਰ ਸਿੰਘ ਜਿਹਨਾਂ ਪਾਰਟੀ 'ਚ ਚਾਰ ਚੰਨ ਲਗਾ ਦਿੱਤੇ।

https://www.instagram.com/p/BrooaEzAf30/?utm_source=ig_embed&utm_campaign=embed_video_watch_again

ਹਾਂ ਜੀ ਵੀਡੀਓ ‘ਚ ਦੇਖ ਸਕਦੇ ਹੋ ਕਿ ਰਣਵੀਰ ਸਿੰਘ ਰੈਪ ਕਰ ਰਹੇ ਨੇ ਤੇ ਇਸ ਰੈਪ ‘ਤੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਡਾਂਸ ਕਰਦੇ ਨਜ਼ਰ ਆ ਰਹੇ ਹਨ। ਪ੍ਰਿਯੰਕਾ ਦੇ ਨਾਲ ਖੜ੍ਹੇ ਨਿੱਕ ਉਹਨਾਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਨੇ ਤੇ ਪਰਿਣੀਤੀ ਚੋਪੜਾ ਵੀ ਇੰਜੋਏ ਕਰਦੇ ਹੋਏ ਨਜ਼ਰ ਆਏ। ਰਣਵੀਰ ਸਿੰਘ ਨੇ ਬਹੁਤ ਵਧੀਆ ਰੈਪ ਕੀਤਾ ਹੈ।

https://www.instagram.com/p/BroFY0Nhtiu/?utm_source=ig_embed&utm_campaign=embed_video_watch_again

ਹੋਰ ਦੇਖੋ: ਕੈਂਸਰ ਦੀ ਜੰਗ ਜਿੱਤ ਅਪਣੇ ਦੇਸ਼ ਵਾਪਿਸ ਪਰਤ ਕੇ ਭਾਵੁਕ ਹੋਈ ਸੋਨਾਲੀ ਬੇਂਦਰੇ, ਦੇਖੋ ਵੀਡੀਓ

ਇਸ ਰਿਸੈਪਸ਼ਨ ਦੀ ਇੱਕ ਹੋਰ ਵੀਡੀਓ ‘ਚ ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ ਨੇ ਅਪਣੀ ਮੂਵੀ ‘ਬਾਜੀਰਾਓ ਮਸਤਾਨੀ’ ਦੇ ਸੌਂਗ ‘ਤੇ ਇੱਕਠੇ ਡਾਂਸ ਕਰਦੇ ਹੋਏ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਇੱਕ ਤੇ ਦੋ ਦਸੰਬਰ ਨੂੰ ਜੋਧਪੁਰ ਦੇ ਉਮੈਂਦ ਭਵਨ ‘ਚ ਪ੍ਰਿਯੰਕਾ-ਨਿੱਕ ਨੇ ਹਿੰਦੂ ਤੇ ਕੈਥੋਲਿਕ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਤੇ ਇਸ ਤੋਂ ਬਾਅਦ ਦਿੱਲੀ ਤੇ ਮੁੰਬਈ ‘ਚ ਵਿਆਹ ਦੀ ਰਿਸੈਪਸ਼ਨ ਪਾਰਟੀਆਂ ਦੇ ਚੁੱਕੇ ਹਨ।

Related Post