ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਸਪੋਰਟ ਚੈਨਲ ਤੋਂ ਮੰਗੀ ਨੌਕਰੀ, ਕਿਹਾ- ‘ਕਹੀਂ ਨਹੀਂ ਜਾਉਂਗਾ’

By  Lajwinder kaur May 11th 2022 03:14 PM -- Updated: May 11th 2022 03:22 PM

Bollywood Entertainment news: ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜੈਸ਼ਭਾਈ ਜੋਰਦਾਰ' ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਸਿਲਸਿਲੇ 'ਚ ਕੁਝ ਦਿਨ ਪਹਿਲਾਂ ਕ੍ਰਿਕਟ ਕਮੈਂਟਰੀ ਬਾਕਸ 'ਚ ਪਹੁੰਚੇ ਸਨ। ਜਿੱਥੋ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਸੰਭਾਵਨਾ ਸੇਠ ਦਾ ਛਲਕਿਆ ਬੱਚਾ ਨਾ ਹੋਣ ਦਾ ਦਰਦ, ਕਿਹਾ- ‘ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਹਾਂ, 4 ਵਾਰ IVF ਫੇਲ’

ranveer singh want job in sports channel image source Instagram

ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਆਈਪੀਐਲ ਮੈਚ ਦੌਰਾਨ ਰਣਵੀਰ ਸਿੰਘ ਸਟਾਰ ਸਪੋਰਟਸ ਦੇ ਦਫ਼ਤਰ ਵਿੱਚ ਕੁਮੈਂਟਰੀ ਬਾਕਸ ਵਿੱਚ ਮੌਜੂਦ ਸਨ। ਰਣਵੀਰ ਸਿੰਘ ਨੂੰ ਕ੍ਰਿਕਟ ਪਸੰਦ ਹੈ ਅਤੇ ਉਹ ਇਸ ਜਗ੍ਹਾ ਦਾ ਇੰਨਾ ਆਨੰਦ ਲੈ ਰਹੇ ਸਨ ਕਿ ਉਨ੍ਹਾਂ ਨੇ ਇੱਥੇ ਨੌਕਰੀ ਮੰਗੀ।

Jayeshbhai Jordaar's new song, featuring Ranveer Singh, is actually 'Firecracker' Image Source: Twitter

ਸਾਬਕਾ ਕ੍ਰਿਕਟਰ ਇਰਫਾਨ ਪਠਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਰਣਵੀਰ ਸਿੰਘ ਨੂੰ ਯਾਦ ਕਰਵਾ ਰਹੇ ਹਨ ਕਿ ਉਨ੍ਹਾਂ ਦਾ ਸਕ੍ਰੀਨ ਟਾਈਮ ਖਤਮ ਹੋ ਗਿਆ ਹੈ। ਹਾਲਾਂਕਿ ਰਣਵੀਰ ਨੇ ਉਸ ਜਗ੍ਹਾ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਇਰਫਾਨ ਪਠਾਨ ਨੇ ਲਿਖਿਆ, ' ਵਾਹ ਕਿਆ ਬੰਦਾ ਹੈ ਡਨ ਕਰ ਦੇ?' ਵੀਡੀਓ 'ਤੇ ਮਜ਼ਾਕੀਆ ਇਮੋਜੀ ਬਣਾਉਂਦੇ ਹੋਏ ਇਰਫਾਨ ਨੇ ਲਿਖਿਆ- ਨੌਕਰੀ ਪੱਕੀ । ਸਟਾਰ ਸਪੋਰਟ ਇੰਡੀਆ ਵਾਲਿਆਂ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ- ਰਣਵੀਰ ਸਿੰਘ ਮੁਬਾਰਕਾਂ ਨਵੀਂ ਨੌਕਰੀ ਲਈ’। ਇਸ ਤਰ੍ਹਾਂ ਯੂਜ਼ਰ ਵੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

irfan pathan shared video of ranveer singh image source Instagram

ਵੀਡੀਓ 'ਚ ਰਣਵੀਰ ਸਿੰਘ ਪੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਹਨ। ਇਰਫਾਨ ਪਠਾਨ ਵੱਲੋਂ ਇਹ ਯਾਦ ਦਿਵਾਉਣ 'ਤੇ ਕਿ ਉਨ੍ਹਾਂ ਦਾ ਸਕ੍ਰੀਨ ਸਮਾਂ ਖਤਮ ਹੋ ਗਿਆ ਹੈ, ਰਣਵੀਰ ਸਿੰਘ ਨੇ ਕਿਹਾ, 'ਮੁਝੇ ਨਹੀਂ ਜਾਣਾ..ਮੁਝੇ ਕਹੀ ਨਹੀਂ ਜਾਣਾ..ਮੁਝੇ ਯਹੀ ਰੱਖ ਲਓ...ਮੇਰੀ ਨੌਕਰੀ ਲਗਵਾ ਦਓ ਇਰਫਾਨ ਸਾਬ...ਮੁਝੇ ਸਟਾਰ ਸਪੋਰਟਸ ਮੇ ਨੌਕਰੀ ਲਗਵਾ ਦਓ..’ ਰਣਵੀਰ ਸਿੰਘ ਦਾ ਇਹ ਮਸਤੀ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਚੰਕੀ ਪਾਂਡੇ ਨੇ ਉਡਾਇਆ ਫਰਾਹ ਖ਼ਾਨ ਦੀ ਐਕਟਿੰਗ ਦਾ ਮਜ਼ਾਕ, ਫਰਾਹ ਨੇ ਦਿੱਤਾ ਜਵਾਬ, ਕਿਹਾ 'ਆਪਣੀ ਬੇਟੀ ਨੂੰ ਸੰਭਾਲ ਪਹਿਲੇ'

 

 

View this post on Instagram

 

A post shared by Irfan Pathan (@irfanpathan_official)

Related Post