ਚੰਕੀ ਪਾਂਡੇ ਨੇ ਉਡਾਇਆ ਫਰਾਹ ਖ਼ਾਨ ਦੀ ਐਕਟਿੰਗ ਦਾ ਮਜ਼ਾਕ, ਫਰਾਹ ਨੇ ਦਿੱਤਾ ਜਵਾਬ, ਕਿਹਾ 'ਆਪਣੀ ਬੇਟੀ ਨੂੰ ਸੰਭਾਲ ਪਹਿਲੇ'
ਚੰਕੀ ਪਾਂਡੇ ਨੇ ਉਡਾਇਆ ਫਰਾਹ ਖ਼ਾਨ ਦੀ ਐਕਟਿੰਗ ਦਾ ਮਜ਼ਾਕ, ਫਰਾਹ ਨੇ ਦਿੱਤਾ ਜਵਾਬ, ਕਿਹਾ 'ਆਪਣੀ ਬੇਟੀ ਨੂੰ ਸੰਭਾਲ ਪਹਿਲੇ'
ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੀ ਹੈ। ਅਨੰਨਿਆ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਅਨੰਨਿਆ ਦੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਫਾਲੋਅਰਜ਼ ਹਨ, ਜੋ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ।
ਹੋਰ ਪੜ੍ਹੋ :ਅੱਜ ਹੈ ਐਮੀ ਵਿਰਕ ਦਾ ਜਨਮਦਿਨ, ਜਗਦੀਪ ਸਿੱਧੂ ਸਮੇਤ ਕਈ ਹਸਤੀਆਂ ਨੇ ਦਿੱਤੀਆਂ ਵਧਾਈਆਂ
image source Instagram
ਇਸ ਸਿਲਸਿਲੇ 'ਚ ਅਨੰਨਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬੇਹੱਦ ਮਜ਼ਾਕੀਆ ਵੀਡੀਓ ਪੋਸਟ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੀਆਂ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਦੇਖਣ ਯੋਗ ਹਨ। ਵੀਡੀਓ 'ਚ ਅਨੰਨਿਆ ਪਾਂਡੇ ਦੇ ਨਾਲ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਵੀ ਨਜ਼ਰ ਆ ਰਹੀ ਹੈ।
image source Instagram
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੰਨਿਆ ਪਾਂਡੇ ਆਪਣੇ ਮੇਕਅੱਪ ਰੂਮ 'ਚ ਬੈਠੀ ਆਪਣਾ ਮੇਕਅੱਪ ਕਰਵਾ ਰਹੀ ਹੈ। ਉਦੋਂ ਹੀ ਫਰਾਹ ਖ਼ਾਨ ਬਾਹਰੋਂ ਭੱਜਦੀ ਹੋਈ ਆਉਂਦੀ ਹੈ ਅਤੇ ਉੱਚੀ-ਉੱਚੀ ਕਹਿੰਦੀ ਹੈ, "ਅਨਨਿਆ ਅਨੰਨਿਆ, ਤੂੰ ਖਾਲੀ ਪੀਲੀ ਲਈ ਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ"।
ਇਸ ਗੱਲ 'ਤੇ ਅਨੰਨਿਆ ਬਹੁਤ ਖੁਸ਼ ਹੋ ਜਾਂਦੀ ਹੈ ਅਤੇ ਉਸ ਦੇ ਚਿਹਰੇ 'ਤੇ ਉਤਸ਼ਾਹ ਦਿਖਾਈ ਦੇਣ ਲੱਗਦਾ ਹੈ। 'ਹਾਊਸਫੁੱਲ' 'ਚ ਚੰਕੀ ਪਾਂਡੇ ਦੇ ਸਟਾਈਲ ਵਾਂਗ ਫਰਾਹ ਨੇ ਅਨੰਨਿਆ ਨੂੰ ਕਹਿੰਦੀ ਹੈ, ਆਈ ਐੱਮ ਜਸਟ ਜੋਕਿੰਗ । ਇਹ ਸੁਣ ਕੇ ਅਨੰਨਿਆ ਦੁਖੀ ਹੋ ਜਾਂਦੀ ਹੈ।। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ। ਇਸ ਫਨੀ ਵੀਡੀਓ 'ਤੇ ਸੈਲੇਬਸ ਵੀ ਕਮੈਂਟ ਕਰ ਰਹੇ ਹਨ।
image source Instagram
ਅਨੰਨਿਆ ਦੇ ਪਿਤਾ ਚੰਕੀ ਪਾਂਡੇ ਨੇ ਵੀ ਵੀਡੀਓ 'ਤੇ ਟਿੱਪਣੀ ਕੀਤੀ ਹੈ। ਚੰਕੀ ਪਾਂਡੇ ਨੇ ਕਮੈਂਟ ‘ਚ ਲਿਖਿਆ, ''ਫਰਾਹ ਤੁਹਾਨੂੰ ਇਸ ਵੀਡੀਓ 'ਚ ਓਵਰਐਕਟਿੰਗ ਲਈ ਐਵਾਰਡ ਮਿਲਣਾ ਚਾਹੀਦਾ ਹੈ। ਜਿਸ 'ਤੇ ਫਰਾਹ ਨੇ ਜਵਾਬ ਦਿੱਤਾ, ''ਪਹਿਲਾਂ ਆਪਣੀ ਬੇਟੀ ਕੋ ਸੰਭਾਲ''। ਫਰਾਹ ਖਾਨ ਦੇ ਇਸ ਕਮੈਂਟ 'ਤੇ ਲੋਕਾਂ ਦੀਆਂ ਕਈ ਮਜ਼ਾਕੀਆ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਮਜ਼ਾਕੀਆ ਅੰਦਾਜ਼ 'ਚ ਕਹਿ ਰਹੇ ਹਨ ਕਿ ਫਰਾਹ ਖਾਨ ਨੇ ਸੱਚ ਬੋਲ ਦਿੱਤਾ।
ਦੱਸ ਦੇਈਏ ਕਿ ਅਨੰਨਿਆ ਪਾਂਡੇ ਦੀ ਫ਼ਿਲਮ 'ਖਾਲੀ ਪੀਲੀ' 2020 'ਚ ਆਈ ਸੀ। ਪਰ ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਸੀ। ਅਨੰਨਿਆ ਪਾਂਡੇ ਜੋ ਕਿ ਅਖੀਰਲੀ ਵਾਰ ਦੀਪਿਕਾ ਪਾਦੁਕੋਣ ਦੇ ਨਾਲ ਗਹਿਰਾਈਆਂ ਫ਼ਿਲਮ ਚ ਨਜ਼ਰ ਆਈ ਸੀ।
ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
