ਅੱਜ ਹੈ ਐਮੀ ਵਿਰਕ ਦਾ ਜਨਮਦਿਨ, ਜਗਦੀਪ ਸਿੱਧੂ ਸਮੇਤ ਕਈ ਹਸਤੀਆਂ ਨੇ ਦਿੱਤੀਆਂ ਵਧਾਈਆਂ

written by Lajwinder kaur | May 11, 2022

ਲਓ ਜੀ ਅੱਜ ਹੈ ਸੌਂਕਣ ਸੌਂਕਣੇ ਦੇ ਹੀਰੋ ਯਾਨੀਕਿ ਐਮੀ ਵਿਰਕ ਦਾ ਜਨਮਦਿਨ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਰ ਇੱਕ ਨੂੰ ਆਪਣੇ ਗੀਤਾਂ ‘ਤੇ ਭੰਗੜੇ ਪਵਾਉਣ ਵਾਲੇ ਗਾਇਕ ਐਮੀ ਵਿਰਕ ਦਾ ਅੱਜ ਖ਼ਾਸ ਦਿਨ ਹੈ । ਜਿਸ ਕਰਕੇ ਸੋਸ਼ਲ ਮੀਡੀਆ ਪ੍ਰਸ਼ੰਸਕ ਪੋਸਟਾਂ ਪਾ ਕੇ ਐਮੀ ਵਿਰਕ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

'Saunkan Saunkne' title song Amid Sargun Mehta, Nimrat Khaira's 'fight', you'll feel 'pity' for Ammy Virk (2) Image Source: YouTube

 

ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਐਮੀ ਵਿਰਕ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘One in a billion...ਮੈਨ ਵਿਦ ਗੋਲਡਨ ਹਾਰਟ...ਹੈਪੀ ਬਰਥਡੇਅ ਸਾਰਦਾਰਾ...ਬਾਬਾ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸ ਵੀ ਕਮੈਂਟ ਕਰਕੇ ਐਮੀ ਵਿਰਕ ਨੂੰ ਜਨਮਦਿਨ ਦੀ ਵਧਾਈ ਦੇ ਰਿਹਾ ਹੈ।

inside image of jagdeep sidhu with ammy virk and sargun mehta-min

ਐਮੀ ਵਿਰਕ ਦੇ ਖਾਸ ਦੋਸਤ ਮਨਿੰਦਰ ਬੁੱਟਰ ਨੇ ਵੀ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ-ਹੈਪੀ ਬਰਥਡੇਅ ਭਰਾ’। ਮਨਿੰਦਰ ਬੁੱਟਰ ਨੇ ਇੱਕ ਨਹੀਂ ਸਗੋਂ 8 ਤਸਵੀਰਾਂ ਸ਼ੇਅਰ ਕੀਤੀਆਂ ਹਨ।

inside maninder buttar

ਦੱਸ ਦਈਏ ਐਮੀ ਵਿਰਕ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਰਹੇ ਨੇ। ਪਿਛਲੇ ਸਾਲ ਉਹ ਪੁਆੜਾ ਤੇ ਕਿਸਮਤ-2 ਵਰਗੀ ਫ਼ਿਲਮਾਂ ਦੇ ਨਾਲ ਵਾਹ ਵਾਹੀ ਖੱਟ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ 83 ‘ਚ ਨਜ਼ਰ ਆਏ ਸਨ।

ammy virk and vicky kaushal

ਹਾਲ ਹੀ ਚ ਉਹ ਆਜਾ ਮੈਕਸੀਕੋ ਚੱਲੀਏ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਬਹੁਤ ਜਲਦ ਉਹ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਨਾਲ ‘ਸੌਂਕਣ ਸੌਂਕਣੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਐਮੀ ਵਿਰਕ ਜੋ ਕਿ ਵਿੱਕੀ ਕੌਸ਼ਲ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਪੰਜਾਬੀ ਫ਼ਿਲਮਾਂ ਦੇ ਨਾਲ ਕਈ ਬਾਲੀਵੁੱਡ ਦੀਆਂ ਫ਼ਿਲਮਾਂ ਹਨ।

ਹੋਰ ਪੜ੍ਹੋ : ਵਿਆਹ ‘ਚ ਲਾੜੇ ਦੀ ‘ਸ਼ੇਰਵਾਨੀ’ ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ

 

View this post on Instagram

 

A post shared by Jagdeep Sidhu (@jagdeepsidhu3)

You may also like