
Sonam Kapoor celebrates wedding anniversary with hubby Anand Ahuja: ਸੋਨਮ ਕਪੂਰ ਦੀ ਅੱਜ ਵੈਡਿੰਗ ਐਨੀਵਰਸਰੀ ਹੈ, 8 ਮਈ 2018 ਉਸ ਨੇ ਆਪਣੇ ਬੁਆਏ-ਫ੍ਰੈਂਡ ਨਾਲ ਵਿਆਹ ਕਰਵਾਇਆ ਸੀ । ਅੱਜ ਸੋਨਮ ਕਪੂਰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੀ ਹੈ।
ਹੋਰ ਪੜ੍ਹੋ : Happy Mother's Day 2022: ਕੈਟਰੀਨਾ ਕੈਫ ਨੇ ਆਪਣੀ ਮੰਮੀ ਤੇ ਸੱਸ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਦੱਸ ਦਈਏ ਸੋਨਮ ਤੇ ਆਨੰਦ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਖ਼ਾਸ ਮੌਕੇ ਉੱਤੇ ਆਨੰਦ ਅਤੇ ਸੋਨਮ ਨੇ ਇੱਕ ਦੂਜੇ ਦੇ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਪੋਸਟਾਂ ਪਾਈਆਂ ਹਨ।

ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਦੋਵੇਂ ਬਹੁਤ ਜਲਦ ਮਾਪੇ ਬਣਨ ਵਾਲੇ ਹਨ।
ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫ਼ਿਲਮ ‘ਪ੍ਰੇਮ ਰਤਨ ਧਨ ਪਾਓ’ ਦੇ ਪ੍ਰਮੋਸ਼ਨ ਦੌਰਾਨ ਹੋਈ ਸੀ। ਸਾਲ 2014 ’ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇੱਕ-ਦੂਸਰੇ ਨੂੰ ਫੇਸਬੁੱਕ ’ਤੇ ਐਡ ਕਰ ਲਿਆ।

ਇਸ ਤੋਂ ਬਾਅਦ ਦੋਵੇਂ ਇੱਕ-ਦੂਜੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਦੋਵਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਫਿਰ ਪਿਆਰ ‘ਚ ਬਦਲ ਗਈ। ਫਿਰ ਦੋਵਾਂ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ। ਫ਼ਿਲਹਾਲ ਸੋਨਮ ਕਪੂਰ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ ‘ਚ ਉਸ ਨੇ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
ਹੋਰ ਪੜ੍ਹੋ : Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ
View this post on Instagram
View this post on Instagram