Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ
Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ
Kareena Kapoor Khan Mother's Day 2022: ਮਾਂ ਸ਼ਬਦ ਇਸ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਬਦ ਹੈ । ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਜਦੋਂ ਬੱਚਾ ਇਸ ਦੁਨੀਆ ‘ਚ ਆਪਣੀ ਅੱਖਾਂ ਖੋਲਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਦੇਖਦਾ ਹੈ । ਮਾਂ ਅਤੇ ਬੱਚੇ ਦਾ ਰਿਸ਼ਤਾ ਬਾਕੀ ਸਾਰੇ ਰਿਸ਼ਤਿਆਂ ਤੋਂ ਵੱਖਰਾ ਹੁੰਦਾ ਹੈ। ਵੈਸੇ ਤਾਂ ਹਰ ਦਿਨ ਮਾਂ ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਪਰ ਮਾਂ ਨੂੰ ਸਪੈਸ਼ਲ ਮਹਿਸੂਸ ਕਵਾਉਣ ਦੇ ਲਈ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਰਦਰਸ ਡੇਅ ਮਨਾਇਆ ਜਾਂਦਾ ਹੈ।
ਹੋਰ ਪੜ੍ਹੋ : Happy Mother's Day 2022: ਕੈਟਰੀਨਾ ਕੈਫ ਨੇ ਆਪਣੀ ਮੰਮੀ ਤੇ ਸੱਸ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਇਸ ਵਾਰ ਇਹ ਦਿਨ 8 ਮਈ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਹਰ ਕੋਈ ਹਮੇਸ਼ਾ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦਾ ਹੈ, ਇਸ ਲਈ ਮਾਂ ਦਿਵਸ ਦੇ ਖਾਸ ਮੌਕੇ 'ਤੇ ਬਾਲੀਵੁੱਡ ਕਲਾਕਾਰ ਕਿਵੇਂ ਪਿੱਛੇ ਰਹਿ ਸਕਦੇ ਹਨ। ਅਦਾਕਾਰਾ ਕਰੀਨਾ ਕਪੂਰ ਖ਼ਾਨ ਵੀ ਇਸ ਖ਼ਾਸ ਮੌਕੇ ਉੱਤੇ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।

image From instagramਕਰੀਨਾ ਕਪੂਰ ਨੇ ਮਾਂ ਦਿਵਸ ਦੇ ਖਾਸ ਮੌਕੇ 'ਤੇ ਬੇਟਿਆਂ ਤੈਮੂਰ ਅਲੀ ਖਾਨ ਅਤੇ ਜੇਹ ਅਲੀ ਖਾਨ ਨਾਲ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਰੀਨਾ ਦੋਵੇਂ ਬੱਚਿਆਂ ਨੂੰ ਬਾਹਾਂ 'ਚ ਲੈ ਕੇ ਪਾਣੀ 'ਚ ਨਜ਼ਰ ਆ ਰਹੀ ਹੈ। ਇਸ ਫੋਟੋ 'ਚ ਤਿੰਨੋਂ ਕਾਫੀ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ, ਜਿੱਥੇ ਕਰੀਨਾ ਬੱਚਿਆਂ 'ਤੇ ਪਿਆਰ ਲੁਟਾਉਂਦੇ ਹੋਈ ਨਜ਼ਰ ਆ ਰਹੀ ਹੈ।

ਕਰੀਨਾ ਨੇ ਇਸ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਮੇਰੀ ਜ਼ਿੰਦਗੀ ਦੀ ਲੰਬਾਈ ਅਤੇ ਚੌੜਾਈ..ਹੈਪੀ ਮਦਰਸ ਡੇਅ'। ਇਸ ਤਸਵੀਰ 'ਤੇ ਲੱਖਾਂ ਲਾਈਕਸ ਅਤੇ ਕਮੈਂਟਸ ਆ ਚੁੱਕੇ ਹਨ। ਅਦਾਕਾਰਾ ਦੇ ਇਸ ਸੁਪਰ ਕੂਲ ਅੰਦਾਜ਼ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਸਾਰੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਕਲਾਕਾਰ ਵੀ ਇਸ ਪੋਸਟ ਨੂੰ ਲਾਈਕ ਅਤੇ ਕਮੈਂਟ ਕਰ ਰਹੇ ਹਨ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਫਿਲਮ 'ਲਾਲ ਸਿੰਘ ਚੱਢਾ' ਚ ਨਜ਼ਰ ਆਵੇਗੀ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
