ਫ਼ਿਲਮ ‘15 ਲੱਖ ਕਦੋਂ ਆਉਗਾ’ ਦਾ ਟਰੇਲਰ ਵਿਅੰਗਮਈ ਅੰਦਾਜ਼ ‘ਚ ਉੱਠਾ ਰਿਹਾ ਹੈ ਸਮਾਜ ਦੇ ਕਈ ਮੁੱਦੇ, ਵੇਖੋ ਵੀਡੀਓ

By  Lajwinder kaur April 19th 2019 03:59 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਹ ਪੂਜਾ ਵਰਮਾ ਦੇ ਨਾਲ ਫ਼ਿਲਮ ‘15 ਲੱਖ ਕਦੋਂ ਆਉਗਾ’ ‘ਚ ਨਜ਼ਰ ਆਉਣ ਵਾਲੇ ਹਨ। ਉਹ ਹਰ ਵਾਰ ਵੱਖਰੀ ਸ਼ੈਲੀ ਦੀ ਫ਼ਿਲਮਾਂ ਲੈ ਕੇ ਸਰੋਤਿਆਂ ਦੇ ਰੁਬਰੂ ਹੁੰਦੇ ਹਨ। ਇਸ ਫ਼ਿਲਮ ‘ਚ ਸਮਾਜ ਦੇ ਕਈ ਮੁੱਦਿਆਂ ਨੂੰ ਵਿਅੰਗਮਈ ਰੂਪ ਦੇ ਨਾਲ ਪੇਸ਼ ਕੀਤਾ ਜਾਵੇਗਾ।

ਹੋਰ ਵੇਖੋ:ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਰਵਿੰਦਰ ਗਰੇਵਾਲ ਦੀ ਇਸ ਫ਼ਿਲਮ ਨੂੰ ਲੈ ਕੇ ਸਰੋਤਿਆਂ ‘ਚ ਉਤਸੁਕਤਾ ਬਣੀ ਹੋਈ ਹੈ। ਪ੍ਰਸ਼ੰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ‘15 ਲੱਖ ਕਦੋਂ ਆਉਗਾ’ ਦਾ ਟਰੇਲਰ ਬਹੁਤ ਹੀ ਸ਼ਾਨਦਾਰ ਤੇ ਕਾਮੇਡੀ ਦੇ ਨਾਲ ਭਰਭੂਰ ਹੈ। ਵੱਡੇ-ਵੱਡੇ ਮੁੱਦਿਆਂ ਨੂੰ ਹਾਸੋਹੀਣ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਰਵਿੰਦਰ ਗਰੇਵਾਲ, ਪੂਜਾ ਵਰਮਾ ਤੇ ਬਾਕੀ ਹੋਰ ਕਾਲਾਕਾਰਾਂ ਦੀ ਵਧੀਆ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਟਰੇਲਰ ‘ਚ ਰਵਿੰਦਰ ਗਰੇਵਾਲ ਜੋ ਕਿ ਵੱਖ-ਵੱਖ ਰੂਪਾਂ ‘ਚ ਨਜ਼ਰ ਆ ਰਹੇ। ਟਰੇਲਰ ਨੂੰ ਫਰਾਈਡੇ ਰਸ਼ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram

 

Gud Mrng.....10th May nu lai ke aa rahe aan 15 Lakh ....ho jo ready?? #punjabimovie

A post shared by Ravinder Grewal (@ravindergrewalofficial) on Mar 11, 2019 at 10:13pm PDT

ਇਸ ਫ਼ਿਲਮ ਨੂੰ ਮਨਪ੍ਰੀਤ ਬਰਾੜ ਨੇ ਡਾਇਰੈਕਟ ਕੀਤੀ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਰੁਪਾਲੀ ਗੁਪਤਾ ਅਤੇ ਫਰਾਈਡੇ ਰਸ਼ ਮੋਸ਼ਨ ਪਿਚਰ ਦੀ ਪ੍ਰੋਡਕਸ਼ਨ ਹੇਠ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ 'ਚ ਰਵਿੰਦਰ ਗਰੇਵਾਲ ਤੇ ਪੂਜਾ ਵਰਮਾ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਹੌਬੀ ਧਾਲੀਵਾਲ, ਮਲਕੀਤ ਰੌਣੀ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਖਿਆਲੀ, ਜਸਵੰਤ ਰਾਠੌਰ ਆਦਿ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਰਵਿੰਦਰ ਗਰੇਵਾਲ ਦੀ ਇਹ ਫ਼ਿਲਮ 10 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ।

Related Post