ਰਵਿੰਦਰ ਗਰੇਵਾਲ ਨੇ ਨਵੇਂ ਗੀਤ ‘ਜਵਾਨੀ 1984 ਤੋਂ 2021’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ- ‘ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ’

By  Lajwinder kaur September 3rd 2021 11:22 AM

ਪੰਜਾਬੀ ਗਾਇਕ ਰਵਿੰਦਰ ਗਰੇਵਾਲ Ravinder Grewal  ਜੋ ਕਿ ਬਹੁਤ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਇਹ ਗੀਤ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : 18 ਸਾਲਾਂ ਬਾਅਦ ਸਰਬਜੀਤ ਚੀਮਾ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਆਪਣਾ ਸੁਪਰ ਹਿੱਟ ਗੀਤ ‘Rara Riri Rara’, ਪੁੱਤਰ ਗੁਰਵਰ ਚੀਮਾ ਵੀ ਦੇਣਗੇ ਸਾਥ

Ravinder Grewal

ਰਵਿੰਦਰ ਗਰੇਵਾਲ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਵਾਨੀ 1984 ਤੋਂ 2021 ...........ਬੜੇ ਰੰਗ ਦੇਖੇ ਆ ਪੰਜਾਬ ਨੇ ਇੰਨ੍ਹਾ ਸਾਲਾਂ 'ਚ .....ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ ਜੋ ਸਭ ਨੂੰ ਆਪਣੇ ਲੱਗਣਗੇ ....ਜਲਦੀ ਲੈ ਕੇ ਆ ਰਹੇ ਹਾਂ??’ । ਗੀਤ ਦੇ ਪੋਸਟਰ ਉੱਤੇ ਰਵਿੰਦਰ ਗਰੇਵਾਲ ਦੀ  ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਤੇ ਅੱਖਾਂ ‘ਚ ਘਟਿਆ ਸਿਸਟਮ ਨੂੰ ਲੈ ਕੇ ਗੁੱਸਾ ਨਜ਼ਰ ਆ ਰਿਹਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਰਾਏ ਦੇ ਰਹੇ ਨੇ।

ravinder grewal

ਹੋਰ ਪੜ੍ਹੋ : ਨੇਹਾ ਧੂਪੀਆ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਦਿੱਤੀ ਸਰਪ੍ਰਾਈਜ਼ ਪਾਰਟੀ, ਦੇਖੋ ਤਸਵੀਰਾਂ

ਜੀ ਹਾਂ ਦੇਸ਼ ਦਾ ਕਿਸਾਨ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੂੰ । ਪਰ ਕੇਂਦਰ ਸਰਕਾਰ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢ ਪਾ ਰਹੀ ਹੈ। ਸਗੋਂ ਸਰਕਾਰ ਹੰਕਾਰਪੁਣੇ ਦਾ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਦੱਸ ਦਈਏ ਰਵਿੰਦਰ ਗਰੇਵਾਲ ਵੀ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

 

 

 

View this post on Instagram

 

A post shared by Ravinder Grewal (@ravindergrewalofficial)

Related Post