ਲਾਕਡਾਊਨ ਦੇ ਚੱਲਦੇ ਰੇਸ਼ਮ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ, ਕੱਟਣਾ ਪਿਆ ਕਾਗਜ਼ ਨਾਲ ਬਣਾਇਆ ਕੇਕ, ਖੂਬ ਵਾਇਰਲ ਹੋ ਰਿਹਾ ਹੈ ਵੀਡੀਓ
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਫਨੀ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਨੇ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਇਸ ਔਖੀ ਘੜੀ ‘ਚ ਵੀ ਕੁਝ ਪਲ ਮੁਸਕਰਾਹਟ ਦੇ ਜੀ ਸਕਣ । ਅਜਿਹਾ ਹੀ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।
View this post on Instagram
Birthday during corona lock down be like ??? #stayhome #besafe
ਹੋਰ ਵੇਖੋ:ਹੈਪੀ ਰਾਏਕੋਟੀ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ
ਦੱਸ ਦਈਏ ਬੀਤੇ ਦਿਨੀਂ ਯਾਨੀ ਕਿ 2 ਅਪ੍ਰੈਲ ਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਜਨਮਦਿਨ ਸੀ । ਪਰ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ । ਜਿਸਦੇ ਚੱਲਦੇ ਹਰ ਨਾਗਰਿਕ ਆਪੋ ਆਪਣੇ ਘਰਾਂ ‘ਚ ਹੀ ਰਹਿ ਰਹੇ ਨੇ । ਜਿਸ ਕਰਕੇ ਰੇਸ਼ਮ ਅਨਮੋਲ ਨੇ ਵੀ ਆਪਣਾ ਜਨਮਦਿਨ ਆਪਣੇ ਘਰ ‘ਚ ਰਹਿ ਕੇ ਸੈਲੀਬ੍ਰੇਟ ਕੀਤਾ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਾਗਜ਼ ਦੇ ਨਾਲ ਤਿਆਰ ਕੀਤਾ ਕੇਕ ਕੱਟ ਕੇ ਆਪਣੇ ਜਨਮਦਿਨ ਦਾ ਜਸ਼ਨ ਮਨਾਇਆ । ਇਸ ਤੋਂ ਇਲਾਵਾ ਘਰ ਵਾਲਿਆਂ ਨੇ ਤੋਹਫੇ ‘ਚ ਸੈਨੇਟਾਈਜ਼ਰ ਦਿੱਤਾ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
View this post on Instagram
ਜੇ ਗੱਲ ਕਰੀਏ ਰੇਸ਼ਮ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਚੇਤੇ ਕਰਦਾ, ਤੇਰੇ ਪਿੰਡ, ਮੁੰਡਾ ਪਿਆਰ ਕਰਦਾ, ਵੀਜ਼ਾ, ਗੋਲਡਨ ਡਾਂਗ, ਯਾਰੀਆਂ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਕੇ ਇਸ ਮੁਸ਼ਕਿਲ ਸਮੇਂ 'ਚ ਲੋਕਾਂ ਦੀ ਮਦਦ ਕਰ ਰਹੇ ਨੇ ।