ਲਾਕਡਾਊਨ ਦੇ ਚੱਲਦੇ ਰੇਸ਼ਮ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ, ਕੱਟਣਾ ਪਿਆ ਕਾਗਜ਼ ਨਾਲ ਬਣਾਇਆ ਕੇਕ, ਖੂਬ ਵਾਇਰਲ ਹੋ ਰਿਹਾ ਹੈ ਵੀਡੀਓ

Written by  Lajwinder kaur   |  April 03rd 2020 11:07 AM  |  Updated: April 03rd 2020 11:07 AM

ਲਾਕਡਾਊਨ ਦੇ ਚੱਲਦੇ ਰੇਸ਼ਮ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ, ਕੱਟਣਾ ਪਿਆ ਕਾਗਜ਼ ਨਾਲ ਬਣਾਇਆ ਕੇਕ, ਖੂਬ ਵਾਇਰਲ ਹੋ ਰਿਹਾ ਹੈ ਵੀਡੀਓ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਫਨੀ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਨੇ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਇਸ ਔਖੀ ਘੜੀ ‘ਚ ਵੀ ਕੁਝ ਪਲ ਮੁਸਕਰਾਹਟ ਦੇ ਜੀ ਸਕਣ । ਅਜਿਹਾ ਹੀ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

 

View this post on Instagram

 

Birthday during corona lock down be like ??? #stayhome #besafe

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਹੋਰ ਵੇਖੋ:ਹੈਪੀ ਰਾਏਕੋਟੀ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ

ਦੱਸ ਦਈਏ ਬੀਤੇ ਦਿਨੀਂ ਯਾਨੀ ਕਿ 2 ਅਪ੍ਰੈਲ ਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਜਨਮਦਿਨ ਸੀ । ਪਰ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ । ਜਿਸਦੇ ਚੱਲਦੇ ਹਰ ਨਾਗਰਿਕ ਆਪੋ ਆਪਣੇ ਘਰਾਂ ‘ਚ ਹੀ ਰਹਿ ਰਹੇ ਨੇ । ਜਿਸ ਕਰਕੇ ਰੇਸ਼ਮ ਅਨਮੋਲ ਨੇ ਵੀ ਆਪਣਾ ਜਨਮਦਿਨ ਆਪਣੇ ਘਰ ‘ਚ ਰਹਿ ਕੇ ਸੈਲੀਬ੍ਰੇਟ ਕੀਤਾ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਾਗਜ਼ ਦੇ ਨਾਲ ਤਿਆਰ ਕੀਤਾ ਕੇਕ ਕੱਟ ਕੇ ਆਪਣੇ ਜਨਮਦਿਨ ਦਾ ਜਸ਼ਨ ਮਨਾਇਆ । ਇਸ ਤੋਂ ਇਲਾਵਾ ਘਰ ਵਾਲਿਆਂ ਨੇ ਤੋਹਫੇ ‘ਚ ਸੈਨੇਟਾਈਜ਼ਰ ਦਿੱਤਾ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਰੇਸ਼ਮ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਚੇਤੇ ਕਰਦਾ, ਤੇਰੇ ਪਿੰਡ, ਮੁੰਡਾ ਪਿਆਰ ਕਰਦਾ, ਵੀਜ਼ਾ, ਗੋਲਡਨ ਡਾਂਗ, ਯਾਰੀਆਂ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।  ਇਸ ਤੋਂ ਇਲਾਵਾ ਉਹ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਕੇ ਇਸ ਮੁਸ਼ਕਿਲ ਸਮੇਂ 'ਚ ਲੋਕਾਂ ਦੀ ਮਦਦ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network