ਵਿਗੜੇ ਜੱਟ ਨੇ ਜਦੋਂ ਪਾਏ ਪਵਾੜੇ ਤਾਂ ਜੱਟੀ ਨੇ ਕਿਵੇਂ ਸਵਾਰੀ ਭੁਗਤ ,ਵੇਖੋ ਵੀਡਿਓ 

By  Shaminder January 5th 2019 11:40 AM -- Updated: January 5th 2019 01:46 PM

ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗੀਤ ਡਿਫਰੇਂਟ ਜੱਟ ਆ ਚੁੱਕਿਆ ਹੈ । ਇਸ ਗੀਤ ਦੇ ਬੋਲ ਕਮਲ ਖਰੌੜ ਨੇ ਲਿਖੇ ਨੇ । ਜਦਕਿ ਮਿਊਜ਼ਿਕ ਦਿੱਤਾ ਹੈ ਰਵੀ ਆਰਬੀਐੱਸ ਨੇ । ਗੀਤ ਨੂੰ ਵੱਖ ਵੱਖ ਲੋਕੇਸ਼ਨਸ 'ਤੇ ਫਿਲਮਾਇਆ ਗਿਆ ਹੈ । ਇਸ ਗੀਤ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਕਮਲ ਖਰੌੜ ਨੇ ਲਿਖਿਆ ਹੈ ਅਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਜੱਟ ਉੱਤੋਂ ਉੱਤੋਂ ਭਾਵੇਂ ਆਪਣੀ ਪਤਨੀ ਨਾਲ ਲੜਦਾ ਝਗੜਦਾ ਰਹਿੰਦਾ ਹੈ ਪਰ ਉਹ ਦਿਲੋਂ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਹੈ ।

ਹੋਰ ਵੇਖੋ : ਜਦੋਂ ਇੱਕ ਮੁੰਡੇ ਪਿੱਛੇ ਹੋ ਗਈਆਂ ਕੁੜੀਆਂ ਗੁੱਥਮ ਗੁੱਥੀ ,ਕੁੜੀ ਨੂੰ ਹੋਈ ਜੇਲ ,ਵੇਖੋ ਵੀਡਿਓ

https://www.instagram.com/p/BsPWu5Yg6YG/

ਕਿਉਂਕਿ ਉਹ ਬਿਲਕੁਲ ਵੱਖਰੇ ਸੁਭਾਅ ਦਾ ਮਾਲਕ ਹੈ । ਇਸ ਗੱਲ ਨੂੰ ਉਸ ਦੀ ਪਤਨੀ ਵੀ ਜਾਣਦੀ ਹੈ ਕਿ ਉਂਝ ਤਾਂ ਉਸ ਦਾ ਪਤੀ ਬਹੁਤ ਹੀ ਵਧੀਆ ਸੁਭਾਅ ਦਾ ਹੈ ਪਰ ਜਦੋਂ ਖਾ ਪੀ ਲੈਂਦਾ ਹੈ ਤਾਂ ਉਹੀ ਮਿੱਠੇ ਅਤੇ ਪਿਆਰ ਜਤਾਉਣ ਵਾਲਾ ਜੱਟ ਵਿਗੜ ਜਾਂਦਾ ਹੈ ਅਤੇ ਉਸ ਦੀ ਗੁੱਤ ਪੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦਾ । ਪਰ ਜਦੋਂ ਸੋਫੀ ਹੁੰਦਾ ਹੈ ਤਾਂ ਉਸ ਦੇ ਵਰਗਾ ਕੋਈ ਚੰਗਾ ਇਨਸਾਨ ਵੀ ਕੋਈ ਨਹੀਂ ਹੁੰਦਾ ।

ਹੋਰ ਵੇਖੋ : ਕੁਲਦੀਪ ਮਾਣਕ ਨੂੰ ਯਾਦ ਕਰ ਜਦੋਂ ਇਮੋਸ਼ਨਲ ਹੋ ਗਏ ਬੋਹੀਮੀਆਂ ,ਵੇਖੋ ਵੀਡਿਓ

resham singh anmol resham singh anmol

ਇਸ ਗੀਤ 'ਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਰੇਸ਼ਮ ਸਿੰਘ ਅਨਮੋਲ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਾਏ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਪਿਆਰ ਮਿਲਦਾ ਰਿਹਾ ਹੈ । ਰੇਸ਼ਮ ਸਿੰਘ ਅਨਮੋਲ ਦਾ ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਲਈ ਕਿਹਾ ਹੈ ।

resham singh anmol resham singh anmol

 

Related Post