ਦੇਖੋ ਵੀਡੀਓ: ਰੇਸ਼ਮ ਸਿੰਘ ਅਨਮੋਲ ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ, ਰੋਟੀ ਤੋਂ ਲੈ ਕੇ ਭਾਂਡੇ ਸਾਫ ਕਰਦੇ ਆਏ ਨਜ਼ਰ
Lajwinder kaur
December 9th 2020 11:27 AM --
Updated:
December 9th 2020 11:52 AM
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਭਾਵੇਂ ਉਹ ਮਿਊਜ਼ਿਕ ਜਗਤ ਦੇ ਹੋਣ ਜਾਂ ਫਿਰ ਫ਼ਿਲਮੀ ਜਗਤ ਦੇ। ਸਾਰੇ ਹੀ ਕਲਾਕਾਰ ਪੂਰੇ ਜਜ਼ਬੇ ਦੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਕਲਾਕਾਰ ਅੰਦੋਲਨ 'ਚ ਕੰਮ ਕਰ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਇਸ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਦਿਖਾਈ ਦੇ ਰਹੇ ਨੇ । 
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ । ਉਹ ਰੋਟੀ ਬਨਾਉਣ, ਸਬਜ਼ੀ ਕੱਟ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ।

ਰੇਸ਼ਮ ਸਿੰਘ ਅਨਮੋਲ ਦੇ ਗੀਤਾਂ ਚ ਵੀ ਕਿਸਾਨੀ ਝਲਕਦੀ ਹੈ । ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਖੇਤੀ ਕਰਦਿਆਂ ਦੀ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram