ਕੀ ਕੋਰੋਨਾ ਪੌਜ਼ਿਟਿਵ ਨੇ ਨੀਤੂ ਸਿੰਘ ਤੇ ਰਣਬੀਰ ਕਪੂਰ ? ਰਿਧਿਮਾ ਨੇ ਪੋਸਟ ਪਾ ਕੇ ਦੱਸੀ ਸੱਚਾਈ

By  Lajwinder kaur July 12th 2020 11:32 AM -- Updated: July 12th 2020 11:36 AM

ਮਹਾਨਾਇਕ ਅਮਿਤਾਭ ਬੱਚਨ ਅਤੇ ਅਭ‍ਿਸ਼ੇਕ ਬੱਚਨ ਦੇ ਕੋਰੋਨਾ ਪੌਜ਼ਿਟ‍ਿਵ ਪਾਏ ਜਾਣ ਦੀ ਖ਼ਬਰ ਨੇ ਬਾਲੀਵੁੱਡ ਦੇ ਗਲਿਆਰਿਆਂ ‘ਚ ਹਲਚਲ ਮੱਚ ਗਈ ਹੈ । ਦੋਵਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

ਹੋਰ ਵੇਖੋ: ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਮਿਤਾਭ ਬੱਚਨ ਦਾ ਆਪਣੇ ਦੋਹਤੇ ਨਾਲ ਵਰਕ ਆਉਟ ਕਰਦਿਆਂ ਦਾ ਇਹ ਫੋਟੋ

ਇਸ ਦੌਰਾਨ ਕਿਸੇ ਟਵਿੱਟਰ ਯੂਜਰ ਨੇ ਰਣਬੀਰ ਕਪੂਰ,  ਨੀਤੂ ਸਿੰਘ,  ਕਰਨ ਜੌਹਰ, ਤੇ  ਰਿਧ‍ਿਮਾ ਕਪੂਰ ਸਮੇਤ ਅਮਿਤਾਭ ਬੱਚਨ ਦੇ ਦੋਹਤੇ ਦੇ ਕੋਰੋਨਾ ਪੌਜ਼ਿਟ‍ਿਵ ਹੋਣ ਦੀ ਖਬਰ ਸਾਂਝਾ ਕੀਤੀ ਸੀ । ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਰਿਧਿਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਖ਼ਬਰ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਦੱਸਿਆ ਹੈ ਕਿ ਇਹ ਖਬਰ ਫੇਕ ਹੈ ਤੇ ਨਾਲ ਹੀ ਲਿਖਿਆ ਹੈ, ‘Attention seeking ???  ਪਹਿਲਾਂ ਜਾਂਚ ਕਰੋ ਅਤੇ ਸੱਚ ਦਾ ਪਤਾ ਕਰੋ ,  ਅਸੀਂ ਠੀਕ ਹਾਂ ਅਤੇ ਚੰਗੇ ਹਾਂ ।  ਅਫਵਾਹਾਂ ਫੈਲਾਣਾ ਬੰਦ ਕਰੋ’ । ਇਸ ਪੋਸਟ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਅਫਵਾਹਾਂ ਫੈਲਾਣ ਵਾਲਿਆਂ ਨੂੰ ਝਾੜ ਪਾਈ ਹੈ ।

Related Post