ਪੰਜਾਬੀ ਇੰਡਸਟਰੀ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਜਤਾਇਆ ਦੁੱਖ ਤੇ ਸਿਸਟਮ ‘ਤੇ ਕੱਢਿਆ ਗੁੱਸਾ
ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਰਹਿਣ ਵਾਲਾ ਦੋ ਸਾਲ ਦਾ ਬੱਚਾ ਫ਼ਤਿਹਵੀਰ ਜੋ ਕਿ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਾ ਗਿਆ ਸੀ। ਛੇ ਦਿਨਾਂ ਦੇ ਲਗਾਤਾਰ ਚੱਲ ਰਹੇ ਰੈਸਕਿਊ ਦੇ ਬਾਵਜੂਦ ਦੋ ਸਾਲ ਦਾ ਫ਼ਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
View this post on Instagram
ਫ਼ਤਿਹਵੀਰ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਦੇ ਚੱਲਦੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ‘ਚ ਵੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਦਿਲਜੀਤ ਦੋਸਾਂਝ, ਰੁਪਿੰਦਰ ਹਾਂਡਾ, ਗਗਨ ਕੋਕਰੀ, ਕੌਰ ਬੀ, ਰੇਸ਼ਮ ਅਨਮੋਲ ਆਦਿ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਫ਼ਤਿਹਵੀਰ ਦੀ ਮੌਤ ਉੱਤੇ ਦੁੱਖ ਜਤਾਇਆ ਤੇ ਸਿਸਟਮ ਉੱਤੇ ਗੁੱਸਾ ਵੀ ਕੱਢਿਆ ਹੈ।
View this post on Instagram
Rest in peace Fatehveer ??? But who’s Responsible?
ਗਿੱਪੀ ਗਰੇਵਾਲ ਨੇ ਵੀ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਿਸਟਮ ਉੱਤੇ ਸਵਾਲ ਚੁੱਕੇ ਨੇ।
View this post on Instagram
ਹੋਰ ਵੇਖੋ:ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ?
View this post on Instagram
ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?
View this post on Instagram
View this post on Instagram
ਕੁਲਵਿੰਦਰ ਬਿੱਲਾ ਨੇ ਵੀ ਕੈਪਸ਼ਨ ‘ਚ ਲਿਖਿਆ ਹੈ, ‘ਅਲਵਿਦਾ ਫ਼ਤਿਹ ਸਿਆਂ ਮੁਆਫ਼ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੋਦਾਂ ਤੈਨੂੰ ਅਲਵਿਦਾ ਕਹਿਣ ਲੱਗਿਆਂ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਪਰਮਾਤਮਾ ਸਭ ਦੇ ਬੱਚਿਆਂ ਨੂੰ ਹੱਸਦਿਆਂ ਵੱਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਣਤਾਂ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾ ਆ ਸਕਿਆ..’