ਰਿਤੇਸ਼ ਦੇਸ਼ਮੁਖ ਆਪਣੀ ਫੱਟੜ ਹੋਈ ਪਤਨੀ ਜੇਨੇਲੀਆ ਦੀ ਕੁਝ ਇਸ ਤਰ੍ਹਾਂ ਕਰ ਰਹੇ ਨੇ ਸੇਵਾ,ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

By  Lajwinder kaur March 18th 2021 03:53 PM

ਰਿਤੇਸ਼ ਦੇਸ਼ਮੁਖ ਆਪਣੀ ਫੱਟੜ ਹੋਈ ਪਤਨੀ ਜੇਨੇਲੀਆ ਦੀ ਕੁਝ ਇਸ ਤਰ੍ਹਾਂ ਕਰ ਰਹੇ ਨੇ ਸੇਵਾ,ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀ ਪਤਨੀ ਜੇਨੇਲੀਆ ਦੇ ਵਾਲ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਕੁਝ ਦਿਨ ਪਹਿਲਾਂ ਜੇਨੇਲੀਆ ਦਾ ਸਕੇਟਿੰਗ ਸਿੱਖਦੇ ਹੋਏ ਹੱਥ ਫੱਟੜ ਹੋ ਗਿਆ ਸੀ।

inside image of geneliad viral video image source- instagram

 

ਹੋਰ ਪੜ੍ਹੋ:  ਲਓ ਜੀ 26 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘Punjab De Superchef’ ਸੀਜ਼ਨ-6

Genelia Deshmukh image source- instagram

ਜਿਸ ਕਰਕੇ ਉਨ੍ਹਾਂ ਦੇ ਹੱਥ ਉੱਤੇ ਪਲਾਸਟਰ ਲੱਗਿਆ ਹੋਇਆ ਹੈ ਤੇ ਉਨ੍ਹਾਂ ਨੇ ਆਪਣੇ ਰੋਜ਼ਾਨਾ ਦੇ ਕੰਮ ਕਰਨ ਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਜੇਨੇਲੀਆ ਆਪਣੇ ਵਾਲ ਨਹੀਂ ਪਾ ਪਾਈ ਤਾਂ ਦੇਸ਼ਮੁਖ ਨੇ ਖੁਦ ਕੰਗੀ ਚੁੱਕੇ ਕੇ ਜੇਨੇਲੀਆ ਦੇ ਵਾਲ ਬਣਾ ਦਿੱਤੇ। ਸੋਸ਼ਲ ਮੀਡੀਓ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

inside image of ritesh deshmukh and janelia image source- instagram

ਇਸ ਵੀਡੀਓ ਨੂੰ ਖੁਦ ਐਕਟਰ ਜੇਨੇਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੈਨੂੰ ਅਜਿਹੇ ਹੀ ਵਿਅਕਤੀ ਦੀ ਜ਼ਰੂਰਤ ਹੈ, ਜੋ ਮੈਨੂੰ ਮੇਰੇ ਸਭ ਤੋਂ ਜ਼ਿਆਦਾ ਖਰਾਬ ਸਮੇਂ ‘ਚ ਮੇਰੀ ਸਹਾਇਤਾ ਕਰ ਸਕੇ’। ਦਰਸ਼ਕਾਂ ਨੂੰ ਦੋਵੇਂ ਕਲਾਕਾਰਾਂ ਦਾ ਪਿਆਰਾ ਜਿਹਾ ਵੀਡੀਓ ਖੂਬ ਪਸੰਦ ਆ ਰਿਹਾ ਹੈ।

 

 

View this post on Instagram

 

A post shared by Genelia Deshmukh (@geneliad)

Related Post