ਲਓ ਜੀ 26 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘Punjab De Superchef’ ਸੀਜ਼ਨ-6

Written by  Lajwinder kaur   |  March 18th 2021 01:53 PM  |  Updated: March 18th 2021 01:53 PM

ਲਓ ਜੀ 26 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘Punjab De Superchef’ ਸੀਜ਼ਨ-6

ਪੀਟੀਸੀ ਨੈੱਟਵਰਕ ਦੇ ਹਰਮਨ ਪਿਆਰੇ ਰਿਆਲਟੀ ਸ਼ੋਅ ‘ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਛੇ’ (Punjab De Superchef Season 06) ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛੁਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਸਾਲ ਇਹ ਸ਼ੋਅ ਦਰਸ਼ਕਾਂ ਦੇ ਸਨਮੁੱਖ ਹੁੰਦਾ ਹੈ । ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਛੇ ਤੱਕ ਪਹੁੰਚ ਗਿਆ ਹੈ ।

inside image of punjab de superchef season 6

ਹੋਰ ਪੜ੍ਹੋ : ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

inside image of chef harpal sokhi

ਸੋ ਇਸ ਸ਼ੋਅ ਦਾ ਆਗਾਜ਼ 26 ਮਾਰਚ ਤੋਂ ਹੋ ਰਿਹਾ ਹੈ । ਹਰ  ਸ਼ੁਕਰਵਾਰ 7.45 ਤੇ ਸਿਰਫ ਪੀਟੀਸੀ ਪੰਜਾਬੀ ਉੱਤੇ ਹੋਵੇਗਾ।

inside image of food

ਸੋ ਪਹਿਲੀ contestant ਚੰਡੀਗੜ੍ਹ ਸ਼ਹਿਰ ਦੀ 'Seema Bansal' ਹੋਵੇਗੀ। ਜੋ ਆਪਣੀ ਡਿਸ਼ ਦੇ ਨਾਲ ਜਿੱਤਣ ਜੱਜ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ। ਇਸ ਵਾਰ ਇਸ ਸ਼ੋਅ ‘ਚ ਕੁਕਿੰਗ ਤੇ ਮਸਤੀ ਦਾ ਤੜਕਾ ਲਗਾਉਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ । ਸੋ ਮਨੋਰੰਜਨ ਜਗਤ ਦੀਆਂ ਖਬਰਾਂ ਦੇ ਨਾਲ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ।

 

 

View this post on Instagram

 

A post shared by PTC Punjabi (@ptc.network)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network