ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦੇ ਘਰ ਹੋਈ ਪੂਜਾ, ਦੇਖੋ ਕੌਣ-ਕੌਣ ਹੋਇਆ ਸ਼ਾਮਿਲ

By  Lajwinder kaur November 28th 2018 10:41 AM

ਬਾਲੀਵੁੱਡ ਦੀ ਇਸ ਸਾਲ ਦੀ ਸਭ ਤੋਂ ਵੱਡੀ ਸ਼ਾਦੀ ਹੋਣ ਜਾ ਰਹੀ ਹੈ। ਹਾਂ ਜੀ ਗੱਲ ਕਰ ਰਹੇ ਹਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਦੀ। ਦੋਵਾਂ ਦੇ ਵਿਆਹ ਦੀਆਂ ਚਰਚਾ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਚੱਲ ਰਹੀਆਂ ਹਨ। ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਉਹਨਾਂ ਦੇ ਫੈਨਜ਼ ‘ਚ ਕਾਫੀ ਉਤਸ਼ਾਹ ਹੈ। ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਤੇ ਨਿੱਕ ਜੋਨਸ ਦੇ ਵਿਆਹ ਨੂੰ ਲੈ ਕੇ ਕਈ ਮਹੀਨਿਆਂ ਤੋਂ ਚਰਚਾ ਹੋ ਰਹੀ ਹੈ।   

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ 

ਮੁੰਬਈ ਤੋਂ ਪ੍ਰਿਯੰਕਾ ਚੋਪੜਾ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਜਿਸ ‘ਚ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਪੂਜਾ ਰੱਖੀ ਗਈ ਹੈ। ਪ੍ਰਿਯੰਕਾ ਦੇ ਵਰਸੋਵਾ ਵਾਲੇ ਘਰ ਚ ਇਹ ਪੂਜਾ ਰੱਖੀ ਗਈ ਹੈ। ਇਸ ਖਾਸ ਪੂਜਾ ਚ ਨਿੱਕ ਤੇ ਪ੍ਰਿਯੰਕਾ ਦੇ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੋਏ ਹਨ। ਸਾਰੇ ਇੰਡਿਅਨ ਟ੍ਰੇਡਿਸ਼ਨਲ ਡ੍ਰੈਸ ਚ ਹੀ ਨਜ਼ਰ ਆਏ।

ਦੱਸ ਦੱਏਇ ਕਿ ਇਹ ਖਾਸ ਪੂਜਾ ਇਸ ਲਈ ਕਰਵਾਈ ਗਈ ਕਿਉਂਕਿ ਉਹਨਾਂ ਦੀ ਭਗਵਾਨ ਗਣਪਤੀ ‘ਚ ਡੂੰਘੀ ਸ਼ਰਧਾ ਹੈ। ਵਿਆਹ ਤੋਂ ਪਹਿਲਾਂ ਪ੍ਰਿਯੰਕਾ ਦਾ ਮੁੰਬਈ ਵਾਲੇ ਘਰ ਨੂੰ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ।

https://www.instagram.com/p/BqsT-kfHaHh/?utm_source=ig_embed

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਜੋਧਪੁਰ ਦੇ ਉਂਮੇਦ ਭਵਨ ਪੈਲੇਸ ਵਿੱਚ ਹੋਵੇਗੀ। ਵਿਆਹ ਦੀ ਕਈ ਰਸਮਾਂ ਨਵੰਬਰ ਦੇ ਅਖੀਰਲੇ ਦੋ ਦਿਨਾਂ ਵਿੱਚ ਸ਼ੁਰੂ ਹੋਣਗੀਆਂ। ਹੁਣ ਬਸ ਪ੍ਰਿਯੰਕਾ ਦੇ ਵਿਆਹ ‘ਚ ਕੁੱਝ ਦਿਨ ਹੀ ਬਚੇ ਨੇ।nick jonas and priyanka chopra pooja

ਹੋਰ ਪੜ੍ਹੋ: ਕਰੋੜਾਂ ‘ਚ ਵਿਕਣਗੀਆਂ ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ 

ਦੱਸ ਦੇਈਏ ਕਿ ਵਿਆਹ ਦੀਆਂ ਤਿਆਰੀਆਂ ਸ਼ਰੂ ਹੋ ਚੁੱਕੀਆ ਨੇ। ਪ੍ਰਿਯੰਕਾ ਦੇ ਵਿਆਹ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਇਸ ਸਾਲ ਦੀ ਸਭ ਤੋਂ ਖਾਸ ਸ਼ਾਦੀਆਂ ਵਿੱਚੋਂ ਇੱਕ ਹੋਵੇਗੀ। ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ, ਇਹ ਦੋਵੇਂ 2 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇੱਥੇ ਬਸ ਖਾਸ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ ਖਬਰਾਂ ਮੁਤਾਬਕ ਲਗਭਗ 80 ਲੋਕਾਂ ਨੂੰ ਹੀ ਵਿਆਹ ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਵਿਆਹ ਤੋਂ ਬਾਅਦ ਪ੍ਰਿਯੰਕਾ-ਨਿੱਕ ਦੋ ਰਿਸੈਪਸ਼ਨ ਦੇਣਗੇ। ਪਹਿਲੀ ਰਿਸੈਪਸ਼ਨ ਮੁੰਬਈ ਚ ਫਿਲਮ ਇੰਡਸਟਰੀ ਦੇ ਦੋਸਤਾਂ ਲਈ ਰੱਖੀ ਗਈ ਹੈ ਤੇ ਦੂਜੀ ਦਿੱਲੀ ਵਿਚ ਹੋਵੇਗੀ।

-Ptc Punjabi

Related Post