ਰੁਬੀਨਾ ਦਿਲੈਕ ਨੇ ਸਾਂਝੀ ਕੀਤੀ ਆਪਣੀ ਡਾਂਸ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ

By  Pushp Raj December 27th 2021 03:41 PM -- Updated: December 27th 2021 04:01 PM

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇ ਬਿੱਗ ਬਾਸ ਸੀਜ਼ਨ 14 ਦੀ ਵਿਨਰ ਰੁਬੀਨਾ ਦਿਲੈਕ , ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਰੁਬੀਨਾ ਨੇ ਆਪਣੇ ਇੱਕ ਡਾਂਸ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Rubina Dilaik pics image From google

ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ਤੁਸੀਂ ਜਾਣਦੇ ਹੋ ਮੈਨੂੰ ਕੀ ਪਸੰਦ ਹੈ, ਮੈਨੂੰ ਟ੍ਰੈਂਡਸ ਬਹੁਤ ਪਸੰਦ ਹਨ। ਇਸ ਦੇ ਨਾਲ ਹੀ ਉਸ ਨੇ ਲਵ ਟ੍ਰੈਂਡਸ ਦੇ ਹੈਸ਼ਟੈਗ ਵੀ ਦਿੱਤੇ ਹਨ।

 

View this post on Instagram

 

A post shared by Rubina Dilaik (@rubinadilaik)

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰੁਬੀਨਾ ਨੇ ਨੀਲੇ ਰੰਗ ਦੀ ਜੀਨਸ ਪਾਈ ਹੋਈ ਹੈ ਤੇ ਇਸ ਦੇ ਨਾਲ ਉਸ ਨੇ ਡਾਰਕ ਨੇਵੀ ਬਲਯੂ ਰੰਗ ਦੀ ਹਾਫ਼ ਸ਼ਾਰਟ ਤੇ ਇੱਕ ਗੁਲਾਬੀ ਰੰਗ ਦੀ ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚਿੰਗ ਬੂਟ ਤੇ ਮੈਚਿੰਗ ਗਾਗਲਸ ਲਗਾਈਆਂ ਹਨ। ਇਸ ਵੀਡੀਓ ਵਿੱਚ ਰੁਬੀਨਾ ਇੱਕ ਮਿਊਜ਼ਿਕ ਆਡੀਓ ਉੱਤੇ ਆਪਣੇ ਬਿਹਤਰੀਨ ਡਾਂਸ ਮੂਵਸ ਕਰਦੀ ਹੋਈ ਨਜ਼ਰ ਆ ਰਹੀ ਹੈ।

Rubina Dilaik dance video image From instagram

ਰੁਬੀਨਾ ਦੀ ਇਸ ਡਾਂਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੁਬੀਨਾ ਅਕਸਰ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਟ੍ਰੈਂਡਿੰਗ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ : ਸਲਮਾਨ ਤੋਂ ਬਾਅਦ ਫੋਟੋਸ਼ੂਟ ਦੌਰਾਨ ਗਾਇਕ ਮੇਟਾ ਨੂੰ ਸੱਪ ਨੇ ਡੱਸਿਆ, ਵੀਡੀਓ ਹੋਈ ਵਾਇਰਲ

ਜੇਕਰ ਰੁਬੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰੁਬੀਨਾ ਟੀਵੀ ਦੇ ਕਈ ਸ਼ੋਅਸ ਵਿੱਚ ਕੰਮ ਕਰ ਚੁੱਕੀ ਹੈ। ਇਨ੍ਹਾਂ ਵਿੱਚ ਜੈਨੀ ਤੇ ਜੁਜੂ, ਸ਼ਕਤੀ, ਛੋਟੀ ਬਹੂ ਆਦਿ ਹਨ। ਦੱਸ ਦਈਏ ਕਿ ਰੁਬੀਨਾ ਨੇ ਸੀਰੀਅਲ ਛੋਟੀ ਬਹੂ ਤੋਂ ਟੀਵੀ ਜਗਤ । ਵਿੱਚ ਡੈਬਯੂ ਕੀਤਾ ਸੀ। ਰੁਬੀਨਾ ਬਿੱਗ ਬਾਸ ਸੀਜ਼ਨ -14 ਵਿੱਚ ਹਿੱਸਾ ਵੀ ਲਿਆ ਤੇ ਉਹ ਇਸ ਸੀਜ਼ਨ ਦੀ ਵਿਜੇਤਾ ਰਹੀ।

Related Post