ਸਲਮਾਨ ਤੋਂ ਬਾਅਦ ਫੋਟੋਸ਼ੂਟ ਦੌਰਾਨ ਗਾਇਕ ਮੇਟਾ ਨੂੰ ਸੱਪ ਨੇ ਡੱਸਿਆ, ਵੀਡੀਓ ਹੋਈ ਵਾਇਰਲ

written by Pushp Raj | December 27, 2021

ਬਾਲੀਵੁੱਡ ਦੇ ਆਦਾਕਾਰ ਸਲਮਾਨ ਖਾਨ ਨੂੰ ਸ਼ਨੀਵਾਰ ਦੇ ਦਿਨ ਸੱਪ ਨੇ ਡੱਸਿਆ ਸੀ। ਸਲਮਾਨ ਖਾਨ ਤੋਂ ਬਾਅਦ ਹੁਣ ਇੰਟਰਨੈਸ਼ਨਲ ਗਾਇਕਾ ਮੇਟਾ ਨੂੰ ਫੋਟੋਸ਼ੂਟ ਦੇ ਦੌਰਾਨ ਸੱਪ ਡੱਸਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਵਿੱਚ ਸੱਪ ਡੱਸਣ ਦਾ ਮਾਮਲਾ ਸਾਹਮਣੇ ਆਇਆ ਹੈ

SINGER META PIC image From instagram

। ਹਾਲ ਹੀ ਵਿੱਚ ਇੰਟਰਨੈਸ਼ਨਲ ਗਾਇਕਾ ਮੇਟਾ ਨੇ ਆਪਣੇ ਸੋਸ਼ਲ ਮੀਡੀਾ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੇਟਾ ਨੇ ਇਸ ਦਾ ਕੈਪਸ਼ਨ ਲਿਖਿਆ, " ਫੇਰ ਕਦੇ ਨਹੀਂ "

 

View this post on Instagram

 

A post shared by Maeta (@maetasworld)

ਇਹ ਵੀਡੀਓ ਮੇਟਾ ਦੇ ਨਵੇਂ ਫੋਟੋਸ਼ੂਟ ਸੈਸ਼ਨ ਦੀ ਹੈ। ਇਸ ਵੀਡੀਓ ਦੇ ਵਿੱਚ ਮੇਟਾ ਫੋਟੋਸ਼ੂਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਸ਼ੂਟ ਦੇ ਦੌਰਾਨ ਮੇਟਾ ਸੱਪਾਂ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਵਿਚਾਲੇ ਜਦੋਂ ਉਹ ਫਰਸ਼ ਉੱਤੇ ਲੇਟ ਕੇ ਪੋਜ਼ ਦੇ ਰਹੀ ਸੀ ਤਾਂ ਇੱਕ ਚਿੱਟੇ ਰੰਗ ਦਾ ਸੱਪ ਉਸ 'ਤੇ ਰੱਖਿਆ ਗਿਆ, ਇਸ ਦੌਰਾਨ ਮੇਟਾ ਦੇ ਸਰੀਰ 'ਤੇ ਪਹਿਲਾਂ ਤੋਂ ਮੌਜੂਦ ਕਾਲੇ ਰੰਗ ਦਾ ਸੱਪ ਉਸ ਦੇ ਮੂੰਹ ਦੇ ਨੇੜੇ ਆਉਂਦਾ ਹੈ ਤੇ ਅਚਾਨਕ ਉਸ ਦੀ ਠੋਡੀ 'ਤੇ ਡੱਸ ਲੈਂਦਾ ਹੈ। ਸੱਪ ਦੇ ਕੱਟਣ 'ਤੇ ਮੇਟਾ ਬੂਰੀ ਤਰ੍ਹਾਂ ਡਰ ਜਾਂਦੀ ਹੈ ਤੇ ਉਸ ਨੂੰ ਫੜ ਕੇ ਸੁੱਟ ਦਿੰਦੀ ਹੈ।

SINGER META PIC 2 image From instagram

ਇਸ ਫੋਟੋਸ਼ੂਟ ਦੀ ਵੀਡੀਓ ਮੇਟਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਬੇਹੱਦ ਡਰਾਉਣੀ ਹੈ। ਇਸ ਵੀਡੀਓ ਨੂੰ ਵੇਖ ਕੇ ਤੁਸੀਂ ਸਹਿਜ਼ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਫੋਟੋਸ਼ੂਟ ਕਰਵਾਉਣ ਦੇ ਲਈ ਗਾਇਕਾਂ ਤੇ ਮਾਡਲਾਂ ਨੂੰ ਕਿੰਨਾਂ ਹਲਾਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ : ਰਣਵੀਰ ਸਿੰਘ ਨੇ ਆਪਣੇ ਅਤੰਰਗੀ ਅੰਦਾਜ਼ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਕਰ ਰਹੇ ਪਸੰਦ

ਗਾਇਕਾ ਮੇਟਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਹਾਲਾਂਕਿ ਹੁਣ ਗਾਇਕਾ ਪੂਰੀ ਤਰ੍ਹਾਂ ਠੀਕ ਹੈ।

You may also like