ਰਣਵੀਰ ਸਿੰਘ ਨੇ ਆਪਣੇ ਅਤੰਰਗੀ ਅੰਦਾਜ਼ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਕਰ ਰਹੇ ਪਸੰਦ

written by Pushp Raj | December 27, 2021

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੇ ਵੱਖਰੇ ਸਟਾਈਲ ਤੇ ਅਤੰਰਗੀ ਅੰਦਾਜ਼ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ। ਉਹ ਅਕਸਰ ਅਜਿਹੇ ਕਪੜੇ ਪਾਉਂਦੇ ਹਨ ਜੋ ਬਿਲਕੁਲ ਹੀ ਅੱਲਗ ਤਰ੍ਹਾਂ ਦੇ ਹੁੰਦੇ ਨੇ। ਹਾਲ ਹੀ ਵਿੱਚ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ranveer singh latest pic image From instagram

ਇਹ ਤਸਵੀਰਾਂ ਰਣਵੀਰ ਦੇ ਨਵੇਂ ਫੋਟੋ ਸ਼ੂਟ ਸੈਸ਼ਨ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਇੱਕ ਕਾਲੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੂਟ ਦੇ ਨਾਲ ਸਿਰ ਤੇ ਇੱਕ ਕਾਲੇ ਰੰਗ ਦਾ ਹੈਟ ਲਾਇਆ ਹੋਇਆ ਹੈ। ਉਨ੍ਹਾਂ ਨੇ ਆਪਣਾ ਲੁੱਕ ਕੰਪਲੀਟ ਕਰਨ ਦੇ ਲਈ ਗਾਗਲਸ ਤੇ ਨੈਕ ਅਸੈਸਰੀਜ਼ ਤੇ ਕਾਲੇ ਰੰਗ ਦੇ ਮੈਚਿੰਗ ਬੂਟ ਪਾਏ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥ ਵਿੱਚ ਘੜੀ ਤੇ ਅੰਗੂਠੀਆਂ ਵੀ ਪਾਈਆਂ ਹੋਈਆਂ ਹਨ। ਰਣਵੀਰ ਇਨ੍ਹਾਂ ਤਸਵੀਰਾਂ ਵਿੱਚ ਬਹੁਤ ਹੈਂਡਸਮ ਵਿਖਾਈ ਦੇ ਰਹੇ ਹਨ।

 

View this post on Instagram

 

A post shared by Ranveer Singh (@ranveersingh)

ਰਣਵੀਰ ਇਸ ਫੋਟੋ ਸ਼ੂਟ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਹ ਫੋਟੋ ਸ਼ੂਟ ਰਣਵੀਰ ਦੀ ਫ਼ਿਲਮ 83 ਦੀ ਸਕ੍ਰੀਨਿੰਗ ਦੇ ਦੌਰਾਨ ਦੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਤੇਲਗੂ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਾਗਾਅਰਜੂਨ ਵੀ ਨਜ਼ਰ ਆਏ।

 

View this post on Instagram

 

A post shared by Ranveer Singh (@ranveersingh)

ਇਸ ਤੋਂ ਇਲਾਵਾ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ 83 ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਰਣਵੀਰ ਬਿਲਕੁਲ ਹੀ ਅਲਗ ਲੁੱਕ ਵਿੱਚ ਵਿਖਾਈ ਦਿੱਤੇ। ਇਥੇ ਉਹ ਕ੍ਰੀਮ ਤੇ ਕਾਲੇ ਰੰਗ ਦੇ ਸੂਟ ਵਿੱਚ ਨਜ਼ਰ ਆਏ। ਇਸ ਵੀਡੀਓ ਵਿੱਚ ਤੁਸੀਂ ਰਣਵੀਰ ਦਾ ਵੱਖਰੇ ਕਿਸਮ ਦਾ ਹੇਅਰ ਸਟਾਈਲ ਵੇਖ ਸਕਦੇ ਹੋ। ਇਸ 'ਚ ਰਣਵੀਰ ਨੇ ਗਾਗਲਸ ਤੇ ਨੈਕ ਅਸੈਸਰੀਜ਼ ਪਾਈ ਹੋਈ ਹੈ। ਇੱਥੇ ਉਹ ਆਪਣੇ ਫੈਨਜ਼ ਦੇ ਨਾਲ ਫ਼ਿਲਮ 83 ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਂਦੇ ਹੋਏ ਵਿਖਾਈ ਦੇ ਰਹੇ ਹਨ।

ranveer singh image From instagram

ਹੋਰ ਪੜ੍ਹੋ :ਗੀਤ ਮਧੁਬਨ ਲਈ ਸਾਰੇਗਾਮਾ ਨੇ ਮੰਗੀ ਮੁਆਫੀ, ਕਿਹਾ ਜਲਦ ਬਦਲ ਦੇਣਗੇ ਗੀਤ ਦੇ ਬੋਲ

ਦੱਸ ਦਈਏ ਕਿ ਫ਼ਿਲਮ 83 ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਮਨੋਰੰਜਕ ਫ਼ਿਲਮ ਹੈ। ਇਹ ਕ੍ਰਿਕਟ ਡਰਾਮਾ ਉੱਤੇ ਅਧਾਰਿਤ ਫ਼ਿਲਮ ਹੈ। ਇਹ ਸਾਲ 1983 ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦੀ ਹੈ।

You may also like