Trending:
ਗੀਤ ਮਧੁਬਨ ਲਈ ਸਾਰੇਗਾਮਾ ਨੇ ਮੰਗੀ ਮੁਆਫੀ, ਕਿਹਾ ਜਲਦ ਬਦਲ ਦੇਣਗੇ ਗੀਤ ਦੇ ਬੋਲ
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੇ ਗੀਤ ਮਧੁਬਨ ਲਈ ਵਿਵਾਦਾਂ ਨਾਲ ਘਿਰ ਗਈ ਹੈ। ਕਿਉਂਕਿ ਇਸ ਗੀਤ ਨੂੰ ਲੈ ਕੇ ਸਨੀ ਤੇ ਮਿਊਜ਼ਿਕ ਕੰਪਨੀ ਸਾਰੇਗਾਮਾ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲੱਗੇ ਸਨ। ਗੀਤ ਮਧੁਬਨ ਲਈ ਸਾਰੇਗਾਮਾ ਨੇ ਮੁਆਫੀ ਮੰਗੀ ਹੈ।
ਇਸ ਗੀਤ ਨੂੰ ਲੈ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਉਂਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਅਦਾਕਾਰਾ ਨੂੰ ਚੇਤਾਵਨੀ ਸੀ। ਉਨ੍ਹਾਂ ਕਿਹਾ ਕਿ ਸਨੀ ਲਿਓਨੀ ਆਪਣੇ ਇਸ ਗੀਤ ਦੇ ਲਈ ਮੁਆਫ਼ੀ ਮੰਗੇ ਤੇ ਜਲਦ ਹੀ ਆਪਣੇ ਗੀਤ ਨੂੰ ਵਾਪਸ ਲੈ ਲਵੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Image Source: Google
ਉਨ੍ਹਾਂ ਨੇ ਗੀਤ ਬਨਾਉਣ ਵਾਲਿਆਂ ਤੇ 'ਚ ਦੇਵੀ ਰਾਧਾ ਦੇ ਨਾਂਅ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰਨ ਦੇ ਦੋਸ਼ ਲਾਏ। ਮੰਤਰੀ ਨੇ ਕਿਹਾ ਕਿ ਲੋਕ ਦੇਵੀ ਰਾਧਾ ਦੀ ਪੂਜਾ ਕਰਦੇ ਹਨ ਤੇ ਉਨ੍ਹਾਂ ਦਾ ਨਾਂਅ ਇੰਝ ਗੀਤ ਵਿੱਚ ਇਸਤੇਮਾਲ ਕਰਨਾ ਸਰਾਸਰ ਗ਼ਲਤ ਹੈ।
View this post on Instagram
ਇਸ ਪ੍ਰਤੀਕੀਰਿਆ ਤੋਂ ਬਾਅਦ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਮਿਊਜ਼ਿਕ ਕੰਪਨੀ ਸਾਰੇਗਾਮਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ। ਆਪਣੀ ਇਸ ਪੋਸਟ ਵਿੱਚ ਸਾਰੇਗਾਮਾ ਨੇ ਗੀਤ ਦੇ ਲਈ ਮੁਆਫੀ ਮੰਗੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ਦੇ ਬੋਲ ਬਦਲ ਦੇਣ ਦੀ ਜਾਣਕਾਰੀ ਦਿੱਤੀ ਹੈ। ਸਾਰੇਗਾਮਾ ਨੇ ਕਿਹਾ ਕਿ ਜਲਦ ਹੀ ਇਸ ਗੀਤ ਦੇ ਬੋਲ ਬਦਲ ਦਿੱਤੇ ਜਾਣਗੇ ਅਤੇ ਸਾਰੇ ਹੀ ਪਲੇਟਫਾਰਮਾਂ ਉੱਤੇ ਪੁਰਾਣੇ ਗੀਤ ਨੂੰ ਨਵੇਂ ਗੀਤ ਦੇ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।
Image Source: Google
ਹੋਰ ਪੜ੍ਹੋ : ਹਰਫ ਚੀਮਾ ਤੇ ਜ਼ੋਰਾਵਰ ਬਰਾੜ ਦਾ ਨਵਾਂ ਗੀਤ ‘ਫਸਲਾਂ ਤੇ ਨਸਲਾਂ’ ਹੋਇਆ ਰਿਲੀਜ਼, ਦੇਖੋ ਵੀਡੀਓ
ਦੱਸਣਯੋਗ ਹੈ ਕਿ ਇਹ ਗੀਤ 22 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਿਆ। ਇਸ ਗੀਤ ਨੂੰ ਮਸ਼ਹੂਰ ਗਾਇਕਾ ਕਨਿਕਾ ਕਪੂਰ ਤੇ ਗਾਇਕ ਅਰਿੰਦਮ ਚੱਕਰਵਰਤੀ ਨੇ ਗਾਇਆ ਹੈ। ਇਸ ਦੇ ਬੋਲ ਮਨੋਜ ਯਾਦਵ ਵੱਲੋਂ ਲਿਖੇ ਗਏ ਹਨ। ਇਹ ਗੀਤ ਐਲਬਮ ਮਧੁਬਨ ਦਾ ਟਾਈਟਲ ਸਾਂਗ ਹੈ। ਇਸ ਗੀਤ ਨੂੰ ਸਾਰੇਗਾਮਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਪੁਰਾਣੇ ਗੀਤ ਮਧੁਬਨ ਮੇਂ ਰਾਧਿਕਾ ਨਾਚੇ ਰੇ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਐਕਸਪੈਰੀਮੈਂਟ ਲੋਕਾਂ ਨੂੰ ਬੇਹੱਦ ਨਿਰਾਸ਼ ਕਰ ਰਿਹਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇੱਕ ਕਲਾਸੀਕਲ ਗੀਤ ਦੇ ਨਾਲ ਬੀਟਸ ਤੇ ਰੈਪ ਨਾਲ ਕੀਤਾ ਗਿਆ ਇਹ ਨਵਾਂ ਐਕਸਪੈਰੀਮੈਂਟ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ।