‘ਦੁਨੀਆ ‘ਚ ਜਿੱਥੇ ਮਰਜ਼ੀ ਘੁੰਮ ਲਈਏ ਪਰ ਜੋ ਨਜ਼ਾਰਾ ਪਿੰਡ ਦਾ ਉਹ ਕਿਤੇ ਨਹੀਂ’-ਰੁਪਿੰਦਰ ਹਾਂਡਾ

By  Lajwinder kaur June 20th 2019 10:30 AM

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਜਿਨ੍ਹਾਂ ਨੇ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਉੱਥੇ ਹੀ ਉਨ੍ਹਾਂ ਦਾ ਮਿਲਾਪੜਾ ਸੁਭਾਅ ਸਭ ਨੂੰ ਭਾਅ ਜਾਂਦਾ ਹੈ। ਹਾਲ ਹੀ ‘ਚ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘Dunia ch jithe marzi ghum layiye par jo nazra pind da oh kite nahi . #pujabanbyroots’

View this post on Instagram

 

Dunia ch jithe marzi ghum layiye par jo nazra pind da oh kite nahi . #pujabanbyroots

A post shared by Rupinder Handa (@rupinderhandaofficial) on Jun 19, 2019 at 7:11pm PDT

ਹੋਰ ਵੇਖੋ:ਰਣਜੀਤ ਬਾਵਾ ਦੇ ਨਵੇਂ ਗੀਤ ‘ਅੱਧੀ ਰਾਤ’ ਪੋਸਟਰ ਆਇਆ ਸਾਹਮਣੇ

ਇਸ ਵੀਡੀਓ ‘ਚ ਉਹ ਤੰਦੂਰ ਉੱਤੇ ਰੋਟੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ‘ਚ ਜਿੱਥੇ ਮਰਜ਼ੀ ਘੁੰਮ ਲਓ ਪਰ ਜੋ ਮਜ਼ਾ ਪੰਜਾਬ ਦੇ ਪਿੰਡਾਂ ‘ਚ ਹੈ, ਉਹ ਕਿਤੇ ਵੀ ਨਹੀਂ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਸੋਚ ਦੀ ਤਾਂ ਉਹ ਅਕਸਰ ਹੀ ਕਹਿੰਦੇ ਨੇ ਉਨ੍ਹਾਂ ਨੂੰ ਆਪਣੀ ਪੰਜਾਬ ਦੀ ਮਿੱਟੀ ਨਾਲ ਜੁੜ ਕੇ ਰਹਿਣਾ ਪਸੰਦ ਹੈ। ਇਹ ਸੋਚ ਉਨ੍ਹਾਂ ਦੇ ਗੀਤਾਂ ‘ਚ ਵੀ ਝਲਕ ਦੀ ਹੈ।

View this post on Instagram

 

I always feel honoured and proud to work with @khalsaaid_india @khalsa_aid . Dhashmesh school kakra just completed its 3 years which is runing by khalsa aid , where students got education absolutely free . Congrats to team for this nobel work

A post shared by Rupinder Handa (@rupinderhandaofficial) on Jun 14, 2019 at 8:29pm PDT

ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੀ ਹੈ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਦੇ ਨਾਲ ਮਿਲਕੇ ਕਈ ਤਰ੍ਹਾਂ ਦੀਆ ਸੇਵਾਵਾਂ ਦੇ ਰਹੀ ਹੈ। ਜੇ ਗਾਇਕੀ ਦੀ ਗੱਲ ਕਰੀਏ ਤਾਂ ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ।

 

 

Related Post