ਰਣਜੀਤ ਬਾਵਾ ਦੇ ਨਵੇਂ ਗੀਤ ‘ਅੱਧੀ ਰਾਤ’ ਪੋਸਟਰ ਆਇਆ ਸਾਹਮਣੇ

Written by  Lajwinder kaur   |  June 19th 2019 02:45 PM  |  Updated: June 19th 2019 02:45 PM

ਰਣਜੀਤ ਬਾਵਾ ਦੇ ਨਵੇਂ ਗੀਤ ‘ਅੱਧੀ ਰਾਤ’ ਪੋਸਟਰ ਆਇਆ ਸਾਹਮਣੇ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਰਣਜੀਤ ਬਾਵਾ ਆਪਣਾ ਨਵਾਂ ਗੀਤ ‘ਅੱਧੀ ਰਾਤ’ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗੀਤ ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ:ਮਿੰਦੋ ਤਸੀਲਦਾਰਨੀ ਦੇ ‘ਸੁਰਮਾ’ ਗੀਤ ਨੂੰ ਚਾਰ ਚੰਨ ਲਗਾਉਣਗੇ ਕਰਮਜੀਤ ਅਨਮੋਲ ਤੇ ਗੁਰਲੇਜ਼ ਅਖ਼ਤਰ

ਗੀਤ ਦੇ ਪੋਸਟਰ ‘ਚ ਰਣਜੀਤ ਬਾਵਾ ਦੀ ਉਦਾਸ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਹ ਗੀਤ ਸੈਡ ਸੌਂਗ ਵਾਲੀ ਸ਼ੈਲੀ ਦਾ ਹੋਵੇਗਾ। ਇਸ ਗੀਤ ਬਾਰੇ ਉਨ੍ਹਾਂ ਨੇ ਪਹਿਲਾ ਇੱਕ ਪੋਸਟ ਪਾ ਕੇ ਦੱਸਿਆ ਸੀ ਕਿ ਇਹ ਗੀਤ ਦਰਸ਼ਕਾਂ ਦੀਆਂ ਅੱਖਾਂ ‘ਚ ਹੰਝੂ ਛਲਕ ਪੈਣਗੇ। ਇਸ ਗੀਤ ਨੂੰ ਦਰਦ ਭਰੀ ਆਵਾਜ਼ ਦੇ ਨਾਲ ਰਣਜੀਤ ਬਾਵਾ ਸ਼ਿੰਗਾਰਣਗੇ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਜੱਸੀ ਲੋਹਕਾ ਦੀ ਕਲਮ ਚੋਂ ਨਿਕਲੇ ਨੇ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ। ਇਸ ਗੀਤ ‘ਚ ਫੀਮੇਲ ਲੀਡ ‘ਚ ਹਿਮਾਂਸ਼ੀ ਖੁਰਾਣਾ ਨਜ਼ਰ ਆਉਣਗੇ। ਗੀਤ ਦੀ ਵੀਡੀਓ ਟਰੂ ਮੈਕਰਸ ਫ਼ਿਲਮ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਬਹੁਤ ਜਲਦ ਟੀ-ਸੀਰੀਜ਼ ਦੇ ਲੇਬਲ ਹੇਠ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network