ਮਿੰਦੋ ਤਸੀਲਦਾਰਨੀ ਦੇ ‘ਸੁਰਮਾ’ ਗੀਤ ਨੂੰ ਚਾਰ ਚੰਨ ਲਗਾਉਣਗੇ ਕਰਮਜੀਤ ਅਨਮੋਲ ਤੇ ਗੁਰਲੇਜ਼ ਅਖ਼ਤਰ

Written by  Lajwinder kaur   |  June 12th 2019 11:34 AM  |  Updated: June 12th 2019 11:34 AM

ਮਿੰਦੋ ਤਸੀਲਦਾਰਨੀ ਦੇ ‘ਸੁਰਮਾ’ ਗੀਤ ਨੂੰ ਚਾਰ ਚੰਨ ਲਗਾਉਣਗੇ ਕਰਮਜੀਤ ਅਨਮੋਲ ਤੇ ਗੁਰਲੇਜ਼ ਅਖ਼ਤਰ

ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਨੇ। ਜਿੱਥੇ ਫ਼ਿਲਮ ਦੇ ਟਰੇਲਰ ਨੇ ਹਾਸਿਆਂ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜੀ ਪਾਈਆਂ ਨੇ। ਉੱਧਰ ਫ਼ਿਲਮ ਦੇ ਗੀਤ ਵੀ ਦਰਸ਼ਕਾਂ ਨੂੰ ਨੱਚਣ-ਟੱਪਣ ਲਈ ਮਜ਼ਬੂਰ ਕਰ ਰਹੇ ਨੇ। ਪਹਿਲੇ ਗੀਤ ‘ਵੀਰੇ ਦੀਏ ਸਾਲੀਏ’ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਫ਼ਿਲਮ ਦਾ ਦੂਜਾ ਗੀਤ ਸੁਰਮਾ ਆ ਰਿਹਾ ਹੈ। ਇਸ ਗੀਤ ਨੂੰ ਮਿੱਠੀ ਆਵਾਜ਼ ਦੇ ਨਾਲ ਕਰਮਜੀਤ ਅਨਮੋਲ ਤੇ ਗੁਰਲੇਜ਼ ਅਖ਼ਤਰ ਨੇ ਸ਼ਿੰਗਾਰਿਆ ਹੈ। ਇਹ ਗੀਤ ਵੀ ਬੀਟ ਸੌਂਗ ਹੈ ਜੋ ਕੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦੇਵੇਗਾ। ਇਹ ਗੀਤ ਬਹੁਤ ਜਲਦ 13 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

ਹੋਰ ਵੇਖੋ:ਪਿਆਰ ‘ਚ ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਪੈਨੀ ਤੇ ਕਰਨ ਔਜਲਾ ਦਾ ਗੀਤ ‘ਡਾਕਟਰ’, ਦੇਖੋ ਵੀਡੀਓ

ਪਿੰਡ ਦੀ ਮਿੱਟੀ ਦੀ ਮਹਿਕ ਤੇ ਹਾਸਿਆਂ ਦੇ ਰੰਗਾਂ ਨਾਲ ਰੰਗੀ ਇਸ ਫ਼ਿਲਮ ਨੂੰ ਅਵਤਾਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਈਸ਼ਾ ਰਿਖੀ ਤੇ ਕਵਿਤਾ ਕੌਸ਼ਿਕ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਹਾਸਿਆਂ ਦੇ ਨਾਲ ਭਰਪੂਰ ਮਿੰਦੋ ਤਸੀਲਦਾਰਨੀ ਫ਼ਿਲਮ 28 ਜੂਨ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network