ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ “ਸਾ ਸੇਵਾ ਕੀਤੀ ਸਫਲ ਹੈ” ਰਿਲੀਜ਼ ,ਦੇਖੋ ਵੀਡੀਓ

By  Lajwinder kaur April 28th 2019 11:42 AM -- Updated: April 29th 2019 10:23 AM

ਪੀਟੀਸੀ ਨੈੱਟਵਰਕ ਵੱਲੋਂ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਲਈ ਚਲਾਏ ਜਾ ਰਹੇ ਵਿਲੱਖਣ ਉਪਰਾਲੇ ਸਦਕਾ ਇੱਕ ਤੋਂ ਬਾਅਦ ਇੱਕ ਕਈ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਇਕ ਹੋਰ ਧਾਰਮਿਕ ਸ਼ਬਦ ਰਿਲੀਜ਼ ਕੀਤਾ ਗਿਆ ਹੈ, ਇਸ ਧਾਰਮਿਕ ਸ਼ਬਦ ਦਾ ਨਾਮ ਹੈ “ਸਾ ਸੇਵਾ ਕੀਤੀ ਸਫਲ ਹੈ”। ਜਿਸ ਨੂੰ ਆਵਾਜ਼ ਦਿੱਤੀ ਹੈ ਭਾਈ ਸੁਖਜਿੰਦਰ ਸਿੰਘ ( ਹਜ਼ੂਰੀ ਰਾਗੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ) ਅਤੇ ਇਸ ਸ਼ਬਦ ‘ਚ ਉਹਨਾਂ ਦੇ ਸਾਥੀਆਂ ਨੇ ਸਾਥ ਦਿੱਤਾ ਹੈ।  ਇਸ ਰੂਹਾਨ ਧਾਰਮਿਕ ਸ਼ਬਦ ਨੂੰ ਸੰਗੀਤ ਪਰਵਿੰਦਰ ਸਿੰਘ ਬੱਬੂ ਨੇ ਦਿੱਤਾ ਹੈ। ਪੀਟੀਸੀ ਸਿਮਰਨ ਸਟੂਡੀਓ ‘ਚ ਇਹ ਸ਼ਬਦ ਗਾਇਨ ਕੀਤਾ ਗਿਆ ਹੈ।

ਹੋਰ ਵੇਖੋ:ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ “ਵਿਚਿ ਦੁਨੀਆ ਸੇਵ ਕਮਾਈਐ” ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ

ਸ਼ਬਦ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ ‘ਤੇ ਕਰ ਦਿੱਤਾ ਗਿਆ ਹੈ। ਇਸ ਸ਼ਬਦ ਦਾ ਅਨੰਦ ਪੀਟੀਸੀ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਵੀ ਲਿਆ ਜਾ ਸਕਦਾ ਹੈ।

Related Post