ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ “ਵਿਚਿ ਦੁਨੀਆ ਸੇਵ ਕਮਾਈਐ” ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ

written by Lajwinder kaur | March 31, 2019

ਪੀਟੀਸੀ ਨੈੱਟਵਰਕ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਬਹੁਤ ਹੀ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਜਿਸ ‘ਚ ਪੀਟੀਸੀ ਰਿਕਾਰਡਜ਼ ਵੱਲੋਂ ਧਾਰਮਿਕ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਣ ਦੇ ਉਪਰਾਲੇ ਕੀਤੇ ਜਾਂਦਾ ਹਨ। ਜਿਸ ਦੇ ਚੱਲਦੇ ਪਹਿਲਾਂ ਵੀ ਕਈ ਧਾਰਮਿਕ ਸ਼ਬਦ ਸੰਗਤਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਵਾਰ ਵੀ ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਿਮਰਨ ਸੰਗਤਾਂ ਲਈ ਲੈ ਕੇ ਹਾਜ਼ਿਰ ਹੈ ਸ਼ਬਦ “ਵਿਚਿ ਦੁਨੀਆ ਸੇਵ ਕਮਾਈਐ” ਜਿਸ ਦਾ ਗਾਇਨ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਨੇ ਆਪਣੀ ਰਸਭਿੰਨੀ ਆਵਾਜ਼ ‘ਚ ਕੀਤਾ ਹੈ। ਇਸ ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਨੇ ਤਿਆਰ ਕੀਤਾ ਹੈ । ‘ਵਿਚਿ ਦੁਨੀਆ ਸੇਵ ਕਮਾਈਐ’ ਸ਼ਬਦ ਦੀ ਵੀਡਿਓ ਵੀ ਪੀਟੀਸੀ ਰਿਕਾਡਜ਼ ਨੇ ਤਿਆਰ ਕੀਤੀ ਹੈ। ‘ਵਿਚਿ ਦੁਨੀਆ ਸੇਵ ਕਮਾਈਐ’ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲ ਤੇ ਵੀ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆਂ ‘ਚ ਗੁਰਬਾਣੀ ਦੇ ਪ੍ਰਸਾਰ ਲਈ ਭਾਈ ਸੁਖਜਿੰਦਰ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਸ਼ਬਦ ਪੇਸ਼ ਕੀਤਾ ਗਿਆ ਹੈ।  

0 Comments
0

You may also like