ਸਾਈਨਾ ਨੇਹਵਾਲ ਨੇ ਆਪਣੇ ਟਵੀਟ 'ਤੇ ਸਿਧਾਰਥ ਦੀ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਦਿੱਤੀ ਪ੍ਰਤੀਕਿਰਿਆ

By  Pushp Raj January 11th 2022 11:07 AM -- Updated: January 11th 2022 11:13 AM

ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਅਦਾਕਾਰ ਸਿਧਾਰਥ ਦੇ ਟਵੀਟ ਨੇ ਬਹਿਸ ਛੇੜ ਦਿੱਤੀ ਹੈ। ਸਾਈਨਾ ਨੇਹਵਾਲ ਨੇ ਵੀ ਸਿਧਾਰਥ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਵਿਚਾਰ ਚੰਗੇ ਸ਼ਬਦਾਂ ਰਾਹੀਂ ਪ੍ਰਗਟ ਕਰ ਸਕਦੇ ਸੀ।

Siddharth vs Saina

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਟਵਿਟਰ ਇੰਡੀਆ ਨੂੰ ਪੱਤਰ ਲਿਖ ਕੇ ਅਦਾਕਾਰ ਸਿਧਾਰਥ ਦੇਟਵਿੱਟਰ ਅਕਾਊਂਟ ਨੂੰ ਤੁਰੰਤ ਬਲੌਕ ਕਰਨ ਦੀ ਮੰਗ ਕੀਤੀ ਹੈ।ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸਿਧਾਰਥ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਸਿਧਾਰਥ ਦੇ ਟਵੀਟ ਨੂੰ ਮਹਿਲਾ ਕਮਿਸ਼ਨ ਨੇ ਔਰਤ ਵਿਰੋਧੀ ਅਤੇ ਅਪਮਾਨਜਨਕ ਕਰਾਰ ਦਿੱਤਾ ਹੈ। ਹਾਲਾਂਕਿ, ਅਦਾਕਾਰ ਨੇ ਬਾਅਦ ਟਵੀਟ ਕਰ ਕਿਹਾ ਕਿ ਇਸ ਵਿੱਚ ਕੁਝ ਵੀ ਅਪਮਾਨਜਨਕ ਨਹੀਂ ਹੈ ਅਤੇ ਇਸ ਦੀ ਹੋਰ ਵਿਆਖਿਆ ਕਰਨਾ ਗ਼ਲਤ ਹੋਵੇਗਾ।

ਪਿਛਲੇ ਹਫ਼ਤੇ, ਨੇਹਵਾਲ ਨੇ ਪੰਜਾਬ ਦੇ ਬਠਿੰਡਾ ਵਿੱਚ ਇੱਕ ਫਲਾਈਓਵਰ 'ਤੇ ਪੀਐਮ ਮੋਦੀ ਦੇ ਕਾਫਲੇ ਦੇ 20 ਮਿੰਟ ਦੇਰੀ ਨਾਲ ਜਾਣ 'ਤੇ ਚਿੰਤਾ ਜ਼ਾਹਰ ਕੀਤੀ ਸੀ। ਕਿਉਂਕਿ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਸੜਕ 'ਤੇ ਜਾਮ ਲਗਾ ਦਿੱਤਾ ਗਿਆ ਸੀ।

No nation can claim itself to be safe if the security of its own PM gets compromised. I condemn, in the strongest words possible, the cowardly attack on PM Modi by anarchists.#BharatStandsWithModi #PMModi

— Saina Nehwal (@NSaina) January 5, 2022

ਸਾਈਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ, " ਕੋਈ ਵੀ ਦੇਸ਼ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਹਿ ਸਕਦਾ, ਜੇਕਰ ਉਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੋਤਾ ਕੀਤਾ ਜਾ ਸਕਦਾ ਹੈ। ਆਰਜਕਾਤਾਵਦੀਆਂ ਵੱਲੋਂ ਪੀਐਮ ਮੋਦੀ 'ਤੇ ਕੀਤੇ ਜਾਣ ਵਾਲੇ ਹਮਲਿਆਂ ਦੀ ਮੈਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹਾਂ।#BharatstandwithModi#PMModi"

Subtle cock champion of the world... Thank God we have protectors of India. ??

Shame on you #Rihanna https://t.co/FpIJjl1Gxz

— Siddharth (@Actor_Siddharth) January 6, 2022

ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਅਦਾਕਾਰ ਸਿਧਾਰਥ ਨੇ ਲਿਖਿਆ, ਦੁਨੀਆ ਦੀ...ਚੈਂਪੀਅਨ ਭਗਵਾਨ ਦਾ ਸ਼ੁਕਰ ਹੈ...ਕਿ ਸਾਡੇ ਕੋਲ ਭਾਰਤ ਦੇ ਰੱਖਿਅਕ ਹਨ। ਇਸ ਕਮੈਂਟ ਨੂੰ ਕਰਦੇ ਸਮੇਂ ਸ਼ਾਇਦ ਸਿਧਾਰਥ ਇਹ ਭੁੱਲ ਗਏ ਕਿ ਸਾਈਨਾ ਇੱਕ ਇੰਟਰਨੈਸ਼ਨਲ ਟੈਨਿਸ ਪਲੇਅਰ ਜਿਸ ਨੇ ਦੇਸ਼ ਲਈ ਕਈ ਮੈਡਲਸ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

"COCK & BULL"

That's the reference. Reading otherwise is unfair and leading!

Nothing disrespectful was intended, said or insinuated. Period. ??

— Siddharth (@Actor_Siddharth) January 10, 2022

ਸਿਧਾਰਥ ਨੇ ਆਪਣੇ ਟਵੀਟ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਕੁਝ ਵੀ ਅਪਮਾਨਜਨਕ ਨਹੀਂ ਹੈ ਤੇ ਨਾਂ ਮੇਰਾ ਕੋਈ ਅਜਿਹਾ ਇਰਾਦਾ ਸੀ। "'ਕੌਕ ਐਂਡ ਬੁੱਲ' ਬਸ ਇਹੀ ਹੀ ਲਿਖਿਆ ਹੈ ਤੇ ਇਹ ਮਹਿਜ਼ ਰੈਫਰੈਂਸ ਹੈ , ਇਸ ਤੋਂ ਇਲਾਵਾ ਇਸ ਨੂੰ ਗ਼ਲਤ ਤੌਰ 'ਤੇ ਪੇਸ਼ ਕਰਨਾ ਜਾਂ ਪੜ੍ਹਨਾ ਗ਼ਲਤ ਹੈ। ਇਸ ਵਿੱਚ ਕਿਸੇ ਵੀ ਤਰੀਕੇ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।

Image Source: Instagram

ਹੋਰ ਪੜ੍ਹੋ : Big boss 15 : ਗੇਮ ਸ਼ੋਅ ਤੋਂ ਆਊਟ ਹੁੰਦੇ ਹੀ ਉਮਰ ਰਿਆਜ਼ ਨੇ ਗੀਤਾ ਕਪੂਰ 'ਤੇ ਲਾਏ ਗੰਭੀਰ ਦੋਸ਼

ਸਾਈਨਾ ਨੇਹਵਾਲ ਨੇ ਵੀ ਸਿਧਾਰਥ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਘਟਨਾ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਅਦਾਕਾਰ ਵਜੋਂ ਪਸੰਦ ਕਰਦੀ ਸੀ।ਸਾਇਨਾ ਦੇ ਪਤੀ ਅਤੇ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਸਥਿਤੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹ ਨੇਹਵਾਲ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਸਿਧਾਰਥ ਦੇ ਪੋਸਟ ਨੂੰ ਗ਼ਲਤ ਦੱਸਿਆ ਹੈ।

"ਹਾਂ ਮੈਨੂੰ ਯਕੀਨ ਨਹੀਂ ਹੈ ਕਿ ਉਸ ਦਾ ਕੀ ਮਤਲਬ ਹੈ। ਮੈਂ ਉਨ੍ਹਾਂ ਨੂੰ ਇੱਕ ਅਭਿਨੇਤਾ ਵਜੋਂ ਪਸੰਦ ਕਰਦੀ ਸੀ, ਪਰ ਇਹ ਵਧੀਆ ਨਹੀਂ ਸੀ। ਉਹ ਆਪਣੇ ਆਪ ਨੂੰ ਬਿਹਤਰ ਸ਼ਬਦਾਂ ਨਾਲ ਪ੍ਰਗਟ ਕਰ ਸਕਦੇ ਹਨ ਪਰ ਮੇਰਾ ਅਨੁਮਾਨ ਹੈ ਕਿ ਇਹ ਟਵਿੱਟਰ ਹੈ ਅਤੇ ਤੁਸੀਂ ਅਜਿਹੇ ਸ਼ਬਦਾਂ ਅਤੇ ਟਿੱਪਣੀਆਂ ਨਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਰਹਿੰਦੇ ਹੋ,"

ਉਸ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਇੱਕ ਮੁੱਦਾ ਹੈ ਤਾਂ ਮੈਨੂੰ ਯਕੀਨ ਨਹੀਂ ਹੈ ਕਿ ਦੇਸ਼ ਵਿੱਚ ਕੀ ਸੁਰੱਖਿਅਤ ਹੈ।

Related Post