Big boss 15 : ਗੇਮ ਸ਼ੋਅ ਤੋਂ ਆਊਟ ਹੁੰਦੇ ਹੀ ਉਮਰ ਰਿਆਜ਼ ਨੇ ਗੀਤਾ ਕਪੂਰ 'ਤੇ ਲਾਏ ਗੰਭੀਰ ਦੋਸ਼

written by Pushp Raj | January 11, 2022

ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਸੀਜ਼ਨ -15 ਆਪਣੇ ਆਖ਼ਰੀ ਪੜਾਅ 'ਤੇ ਹੈ। ਆਖ਼ੀਰਲੇ ਵੀਕੈਂਡ ਦੇ ਵਿੱਚ ਦਰਸ਼ਕਾਂ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਸ਼ੋਅ ਦੇ ਦਮਦਾਰ ਖਿਡਾਰੀ ਉਮਰ ਰਿਆਜ਼ ਨੂੰ ਐਲੀਮੀਨੇਟ ਕਰ ਦਿੱਤਾ ਗਿਆ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਉਮਰ ਰਿਆਜ਼ ਨੇ ਕੋਰੀਓਗ੍ਰਾਫਰ ਗੀਤਾ ਕਪੂਰ 'ਤੇ ਗੰਭੀਰ ਦੋਸ਼ ਲਾਏ ਹਨ।

ਦਰਅਸਲ ਉਮਰ ਰਿਆਜ਼ ਨੂੰ ਸ਼ੋਅ ਦੇ ਹੋਰਨਾਂ ਪ੍ਰਤੀਭਾਗੀਆਂ ਨਾਲ ਹਾਥਾਪਾਈ ਕਰਨ ਦੇ ਚੱਲਦੇ ਸ਼ੋਅ ਤੋਂ ਬਾਹਰ ਕੀਤਾ ਗਿਆ ਹੈ। ਫਾਈਨਲ ਦੇ ਨੇੜੇ ਪਹੁੰਚ ਕੇ ਘਰ ਤੋਂ ਬਾਹਰ ਆਉਣਾ ਉਮਰ ਨੂੰ ਚੰਗਾ ਨਹੀਂ ਲੱਗਾ। ਉਨ੍ਹਾਂ ਨੇ ਬਾਹਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਜਮ ਕੇ ਭੜਾਸ ਕੱਢੀ ਹੈ।

ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਸ਼ੋਅ ਦੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਇੱਕ ਪੈਨਲਿਸਟ ਵਜੋਂ ਸ਼ਾਮਲ ਹੋਈ ਸੀ। ਗੀਤਾ ਕਪੂਰ ਨੇ ਉਮਰ ਦੇ ਪੇਸ਼ੇ 'ਤੇ ਸਵਾਲ ਚੁੱਕਦੇ ਹੋਏ, ਉਨ੍ਹਾਂ ਨੂੰ ਗੁੱਸੇ 'ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਸੀ। ਗੀਤਾ ਦੇ ਇਸੇ ਸਵਾਲ ਦਾ ਜਵਾਬ ਦਿੰਦਿਆਂ ਉਮਰ ਨੇ ਟਵਿੱਟਰ 'ਤੇ ਉਨ੍ਹਾਂ ਉੱਤੇ ਪਲਟਵਾਰ ਕੀਤਾ ਹੈ।

ਗੀਤਾ ਕਪੂਰ ਨੇ ਉਮਰ ਦੇ ਇਸ ਹਮਲਾਵਰ ਰਵੱਈਏ 'ਤੇ ਕਿਹਾ ਸੀ ਕਿ ਤੁਹਾਡਾ ਹਮਲਾਵਰ ਰਵੱਈਆ ਦੇਖ ਕੇ ਮੈਂ ਕਦੇ ਨਹੀਂ ਚਾਹਾਂਗੀ ਕਿ ਤੁਹਾਡੇ ਵਰਗਾ ਡਾਕਟਰ ਮੇਰਾ ਇਲਾਜ ਕਰੇ। ਗੀਤਾ ਦੀ ਇਸ ਟਿੱਪਣੀ 'ਤੇ ਜਿੱਥੇ ਉਮਰ ਰਿਆਜ਼ ਕਾਫੀ ਗੁੱਸੇ 'ਚ ਨਜ਼ਰ ਆਏ, ਉਥੇ ਹੀ ਉਮਰ ਦੇ ਫੈਨਜ਼ ਨੇ ਵੀ ਉਸ ਦਾ ਸਮਥਨ ਕੀਤਾ।

ਆਪਣਾ ਪੱਖ ਰੱਖਦਿਆਂ ਉਮਰ ਰਿਆਜ਼ ਨੇ ਕਿਹਾ, "ਤੁਸੀਂ ਮੈਨੂੰ ਮੇਰੇ ਪੇਸ਼ੇ ਦੇ ਕੰਮ ਨਾਲ ਇੱਕ ਰਿਐਲਟੀ ਸ਼ੋਅ ਵਿੱਚ ਕੀਤੇ ਗਏ ਵਿਵਹਾਰ ਲਈ ਜੱਜ ਕੀਤਾ ਹੈ। ਮੇਰਾ ਰਿਐਕਸ਼ਨ ਹਮੇਸ਼ਾਂ ਹੀ ਮੇਰੇ ਉੱਤੇ ਹੋਏ ਐਕਸ਼ਨ ਮੁਤਾਬਕ ਹੀ ਰਿਹਾ ਹੈ। ਜਿਸ ਨੂੰ ਤੁਸੀਂ ਸਮਝ ਨਹੀਂ ਸਕ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਤੁਸੀਂ ਮੇਰੇ ਬਾਰੇ ਲੋਕਾਂ 'ਚ ਅਜਿਹੀ ਧਾਰਨਾ ਬਣਾਉਣ ਦੇ ਲਈ ਮੈਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।''

ਉਮਰ ਨੇ ਅੱਗੇ ਕਿਹਾ, ''ਗੀਤਾ ਮੈਮ ਮੈਂ ਤੁਹਾਨੂੰ ਆਪਣੇ ਅਸਲ ਰਵੱਈਏ ਬਾਰੇ ਦੱਸਣਾ ਚਾਹੁੰਦਾ ਹਾਂ। ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਸੀ ਤਾਂ ਮੈਂ ਆਪਣੀ ਪਰਵਾਹ ਕੀਤੇ ਬਿਨਾਂ ਦੇਸ਼ ਅਤੇ ਆਪਣੇ ਲੋਕਾਂ ਦੀ ਸੇਵਾ ਲਈ ਪੂਰਾ ਦਿਨ ਕੰਮ ਕੀਤਾ। ਕਿਉਂਕਿ ਮੈਨੂੰ ਇਹ ਵਿਰਸਾਤ ਵਿੱਚ ਮਿਲਿਆ ਹੈ। ਦੂਜਿਆਂ ਦੀ ਸੇਵਾ ਕਰਨ ਮੇਰਾ ਅਸਲ ਵਿਵਹਾਰ ਰਿਹਾ ਹੈ ਨਾਂ ਕਿ ਆਪਣੇ ਬਾਰੇ ਸੋਚਣਾ।”

ਹੋਰ ਪੜ੍ਹੋ : ਅਦਾਕਾਰ ਸਿਥਾਰਥ ਨੂੰ ਸਾਈਨਾ ਨੇਹਵਾਲ ਦੀ ਪੋਸਟ 'ਤੇ ਕਮੈਂਟ ਕਰਨਾ ਪਿਆ ਭਾਰੀ, ਯੂਜ਼ਰਸ ਨੇ ਲਗਾਈ ਕਲਾਸ

ਇਸ ਤੋਂ ਇਲਾਵਾ ਉਮਰ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਸਾਰੇ ਫੈਨਜ਼ ਨੂੰ ਧੰਨਵਾਦ ਕਿਹਾ। ਆਪਣੇ ਫੈਨਜ਼ ਲਈ ਟਵੀਟ ਕਰਦੇ ਹੋਏ ਉਮਰ ਨੇ ਲਿਖਿਆ, '' ਮੇਰੀ ਫੈਨਜ਼ ਮੈਨੂੰ ਬਾਹਰ ਕੱਢ ਦੇਣ, ਅਜਿਹਾ ਨਹੀਂ ਹੋ ਸਕਦਾ। ਮੈਂ ਆਪਣੇ ਦੇਸ਼ ਅਤੇ ਦੁਨੀਆ ਦੇ ਹਰ ਫੈਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਬਿੱਗ ਬੌਸ ਦਾ ਇਹ ਸਫ਼ਰ ਸੱਚਮੁੱਚ ਬਹੁਤ ਵਧੀਆ ਸੀ ਪਰ ਤੁਹਾਡੇ ਬਿਨਾਂ ਮੈਂ ਇਥੇ ਨਹੀਂ ਰਹਿ ਸਕਦਾ ਸੀ। ਮੈਂ ਹੁਣ ਹੋਰ ਅੱਗੇ ਜਾਣਾ ਹੈ ਮੈਂ ਜਲਦੀ ਹੀ ਤੁਹਾਨੂੰ ਸਕ੍ਰੀਨ 'ਤੇ ਵਾਪਸ ਮਿਲਾਂਗਾ। ਉਦੋਂ ਤੱਕ ਪਿਆਰ ਕਰਦੇ ਰਹੋ, ਸੁਰੱਖਿਅਤ ਰਹੋ, ਸਮਾਜਿਕ ਦੂਰੀ ਬਣਾਈ ਰੱਖੋ। ਇਹ ਡਾਕਟਰ ਹਮੇਸ਼ਾ ਤੁਹਾਡੇ ਦਿਲਾਂ ਵਿੱਚ ਰਹੇਗਾ।"

You may also like