ਅਦਾਕਾਰ ਸਿਥਾਰਥ ਨੂੰ ਸਾਈਨਾ ਨੇਹਵਾਲ ਦੀ ਪੋਸਟ 'ਤੇ ਕਮੈਂਟ ਕਰਨਾ ਪਿਆ ਭਾਰੀ, ਯੂਜ਼ਰਸ ਨੇ ਲਗਾਈ ਕਲਾਸ

written by Pushp Raj | January 10, 2022

ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਿਧਾਰਥ ਵਿਵਾਦਾਂ 'ਚ ਘਿਰ ਗਏ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਨੇ ਇੰਟਰਨੈਸ਼ਨਲ ਟੈਨਿਸ ਪਲੇਅਰ ਸਾਈਨਾ ਨੇਹਵਾਲ ਦੀ ਇੱਕ ਪੋਸਟ 'ਤੇ ਬਹੁਤ ਹੀ ਬੂਰਾ ਕਮੈਂਟ ਕੀਤਾ ਹੈ। ਇਸ ਕਮੈਂਟ ਤੋਂ ਬਾਅਦ ਸਾਈਨਾ ਦੇ ਫੈਨਜ਼ ਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਸਿਧਾਰਥ ਨੂੰ ਟ੍ਰੋਲ ਕਰ ਰਹੇ ਹਨ।

Siddharth vs Saina Nehwal

ਦਰਅਸਲ ਸਾਈਨਾ ਨੇਹਵਾਲ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵਰਤੀ ਗਈ ਲਾਪਰਵਾਹੀ ਉੱਤੇ ਇੱਕ ਪੋਸਟ ਪਾਈ ਸੀ। ਇਸ ਪੋਸਟ 'ਚ ਸਾਈਨਾ ਨੇ ਲਿਖਿਆ ਸੀ ਕਿ ਕੋਈ ਵੀ ਦੇਸ਼ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਹਿ ਸਕਦਾ, ਜੇਕਰ ਉਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੋਤਾ ਕੀਤਾ ਜਾ ਸਕਦਾ ਹੈ। ਆਰਜਕਾਤਾਵਦੀਆਂ ਵੱਲੋਂ ਪੀਐਮ ਮੋਦੀ 'ਤੇ ਕੀਤੇ ਜਾਣ ਵਾਲੇ ਹਮਲਿਆਂ ਦੀ ਮੈਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹਾਂ।#BharatstandwithModi#PMModi

ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਅਦਾਕਾਰ ਸਿਧਾਰਥ ਨੇ ਲਿਖਿਆ, ਦੁਨੀਆ ਦੀ...ਚੈਂਪੀਅਨ ਭਗਵਾਨ ਦਾ ਸ਼ੁਕਰ ਹੈ...ਕਿ ਸਾਡੇ ਕੋਲ ਭਾਰਤ ਦੇ ਰੱਖਿਅਕ ਹਨ। ਇਸ ਕਮੈਂਟ ਨੂੰ ਕਰਦੇ ਸਮੇਂ ਸ਼ਾਇਦ ਸਿਧਾਰਥ ਇਹ ਭੁੱਲ ਗਏ ਕਿ ਸਾਈਨਾ ਇੱਕ ਇੰਟਰਨੈਸ਼ਨਲ ਟੈਨਿਸ ਪਲੇਅਰ ਜਿਸ ਨੇ ਦੇਸ਼ ਲਈ ਕਈ ਮੈਡਲਸ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

ਸਾਈਨਾ ਦੇ ਖਿਲਾਫ ਅਜਿਹਾ ਕਮੈਂਟ ਕਰਨ 'ਤੇ ਕਈ ਸੋਸ਼ਲ ਮੀਡੀਆ ਯੂਜ਼ਰਸ ਸਿਧਾਰਥ ਤੋਂ ਖਫ਼ਾ ਹਨ। ਇੱਕ ਮਹਿਲਾ ਯੂਜ਼ਰ ਨੇ ਲਿਖਿਆ ਇਸ ਨੇ ਇੱਕ ਮਹਿਲਾ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ, ਇਸ ਦੇ ਲਈ ਸਿਧਾਰਥ ਨੂੰ ਜੇਲ ਭੇਜ ਦੇਣਾ ਚਾਹੀਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਫਲਾਪ ਫ਼ਿਲਮਾਂ ਨੇ ਤੁਹਾਡਾ ਕਰੀਅਰ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ, ਹੁਣ ਅਜਿਹੇ ਕਮੈਂਟ ਕਰਨਾ ਕੀ ਪੈਸੇ ਕਮਾਉਣ ਦਾ ਨਵਾਂ ਤਰੀਕਾ ਹੈ।

ਇੱਕ ਹੋਰ ਯੂਜ਼ਰ ਨੇ ਸਿਧਾਰਥ ਨੂੰ ਫਲਾਪ ਫ਼ਿਲਮਾਂ ਦੇਣ ਵਾਲਾ ਸੰਬੋਧਤ ਕਰਦਿਆਂ ਕਿ ਕਿਹਾ ਫਲਾਪ ਫ਼ਿਲਮਾਂ ਦੇਣ ਵਾਲਾ ਹੁਣ ਸਾਈਨਾ ਨੂੰ ਸਿਖਾਵੇਗਾ। ਕਈ ਯੂਜ਼ਰਸ ਨੇ ਸਿਧਾਰਥ ਦਾ ਟਵਿੱਟਰ ਅਕਾਊਂਟ ਡੀਐਕਟੀਵੇਟ ਕਰਨ ਤੇ ਕੁਝ ਨੇ ਸਿਧਾਰਥ ਨੂੰ ਗ੍ਰਿਫ਼ਤਾਰ ਕਰਨ ਤੱਕ ਦੀ ਮੰਗ ਕੀਤੀ ਹੈ।

Siddharth

ਹੋਰ ਪੜ੍ਹੋ : ਅਮਰੀਕਾ ਦੇ ਮਸ਼ਹੂਰ ਕਾਮੇਡੀਅਨ ਬੌਬ ਸੇਗੇਟ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ, ਹੋਟਲ ਦੇ ਕਮਰੇ ਚੋਂ ਮਿਲੀ ਲਾਸ਼

ਅਜਿਹਾ ਕਿਹਾ ਜਾ ਸਕਦਾ ਹੈ ਕਿ ਸਿਧਾਰਥ ਨੂੰ ਸਾਈਨਾ ਦੀ ਪੋਸਟ 'ਤੇ ਗ਼ਲਤ ਕਮੈਂਟ ਕਰਨਾ ਬਹੁਤ ਭਾਰੀ ਪੈ ਗਿਆ ਹੈ। ਯੂਜ਼ਰਸ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਫਿਲਹਾਲ ਇਸ ਮਾਮਲੇ 'ਤੇ ਅਜੇ ਤੱਕ ਸਿਧਾਰਥ ਨੇ ਇਸ ਮਾਮਲੇ 'ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ।

ਦੱਸਣਯੋਗ ਹੈ ਕਿ ਸਿਧਾਰਥ ਬਾਲੀਵੁੱਡ ਸਣੇ ਤਾਮਿਲ ਇੰਡਸਟਰੀ ਦੇ ਅਦਾਕਾਰ ਹਨ। ਉਨ੍ਹਾਂ ਨੇ ਆਮਿਰ ਖਾਨ ਨਾਲ ਰੰਗ ਦੇ ਬੰਸਤੀ, ਚਸ਼ਮੇ ਬੱਦੂਰ ਆਦਿ ਫ਼ਿਲਮਾਂ ਕੀਤੀਆਂ ਹਨ। ਫਿਲਹਾਲ ਲੋਕ ਉਨ੍ਹਾਂ ਤੋਂ ਬਹੁਤ ਨਾਰਾਜ਼ ਹਨ।

You may also like