ਅਮਰੀਕਾ ਦੇ ਮਸ਼ਹੂਰ ਕਾਮੇਡੀਅਨ ਬੌਬ ਸੇਗੇਟ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ, ਹੋਟਲ ਦੇ ਕਮਰੇ ਚੋਂ ਮਿਲੀ ਲਾਸ਼

written by Pushp Raj | January 10, 2022

ਅਮਰੀਕਾ ਦੇ ਮਸ਼ਹੂਰ ਕਾਮੇਡੀਅਨ ਬੌਬ ਸੇਗੇਟ ਦੀ ਸ਼ੱਕੀ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੌਬ ਦੀ ਲਾਸ਼ ਇੱਕ ਹੋਟਲ ਦੇ ਕਮਰੇ ਚੋਂ ਬਰਾਮਦ ਹੋਈ ਹੈ। ਅਜੇ ਤੱਕ ਬੌਬ ਸੇਗੇਟ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ, ਪੁਲਿਸ ਉਨ੍ਹਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ।

ਕਾਮੇਡੀਅਨ ਬੌਬ ਸੇਗੇਟ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਬਹੁਤ ਹੈਰਾਨ ਹਨ। ਬੌਬ ਸੇਗੇਟ ਦੀ ਕਾਮੇਡੀ ਕਲਿੱਪਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

 

COMEDIAN BOB SAGET Image Source: Google

ਦੱਸਣਯੋਗ ਹੈ ਕਿ ਬੌਬ ਸੇਗੇਟ 65 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਸ਼ੱਕੀ ਹਲਾਤਾਂ 'ਚ ਹੋਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਬੌਬ ਦੀ ਮੌਤ ਐਤਵਾਰ ਨੂੰ ਹੋਈ ਹੈ ਤੇ ਉਨ੍ਹਾਂ ਦੀ ਲਾਸ਼ ਫਲੋਰੀਡਾ ਦੇ ਹੋਟਲ ਦੇ ਕਮਰੇ ਚੋਂ ਬਰਾਮਦ ਹੋਈ ਹੈ।

ਹੋਟਲ ਸਟਾਫ ਨੂੰ ਬੌਬ ਦੀ ਲਾਸ਼ ਐਤਵਾਰ ਸ਼ਾਮ 4ਵਜੇ ਬਰਾਮਦ ਹੋਈ ਸੀ। ਉਨ੍ਹਾਂ ਦੇ ਕਮਰੇ ਚੋਂ ਨਾਂ ਤਾਂ ਕੋਈ ਨਸ਼ੀਲੀ ਚੀਜ਼ ਤੇ ਨਾਂ ਹੀ ਕੋਈ ਸੁਸਾਈਡ ਨੋਟ ਮਿਲਿਆ ਹੈ। ਫਿਲਹਾਲ ਅਜੇ ਤੱਕ ਅਦਾਕਾਰ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਦਾਕਾਰ ਦੀ ਮੌਤ ਨਾਲ ਹਾਲੀਵੁੱਡ ਵਿੱਚ ਸੋਗ ਦਾ ਮਾਹੌਲ ਹੈ। ਕਈ ਬਾਲੀਵੁੱਡ ਸੈਲੇਬਸ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਪ੍ਰਿੰਅਕਾ ਚੋਪੜਾ ਅਤੇ ਉਨ੍ਹਾਂ ਦੀ ਭੈਣ ਪਰੀਣੀਤੀ ਚੋਪੜਾ ਨੇ ਵੀ ਬੌਬ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।

priyanka pareneeti image From instagram

ਹੋਰ ਪੜ੍ਹੋ : ਅਨਿਲ ਕਪੂਰ ਨੇ ਪੁਰਾਣੀ ਤਸਵੀਰ ਸ਼ੇਅਰ ਕਰ ਦੋਸਤ ਫਰਾਹ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ
ਦੱਸਣਯੋਗ ਹੈ ਕਿ ਬੌਬ ਸੇਗੇਟ ਦਾ ਜਨਮ 17 ਮਈ 1956 ਨੂੰ ਅਮਰੀਕਾ ਵਿੱਚ ਹੋਇਆ ਸੀ। 2014 'ਚ ਉਨ੍ਹਾਂ ਨੇ ਆਪਣੀ ਕਿਤਾਬ ਵੀ ਲਾਂਚ ਕੀਤੀ ਸੀ, ਜਿਸ ਦਾ ਨਾਂ 'ਡਰਟੀ ਡੈਡ' ਹੈ।

BOB SAGET 1 Image Source: Google

ਬੌਬ ਸੇਗੇਟ ਨੂੰ ਅਮਰੀਕੀ ਟੀਵੀ ਸ਼ੋਅ 'ਫੁੱਲ ਹਾਊਸ' ਲਈ ਜਾਣਿਆ ਜਾਂਦਾ ਹੈ। ਇਹ ਸ਼ੋਅ 1887 ਤੋਂ 1995 ਤੱਕ ਪ੍ਰਸਾਰਿਤ ਹੋਇਆ। ਉਨ੍ਹਾਂ ਨੇ ਇਸ ਸ਼ੋਅ ਰਾਹੀਂ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤਿਆ। ਉਨ੍ਹਾਂ ਨੇ ਬਤੌਰ ਐਕਟਰ ਤੇ ਕਾਮੇਡੀਅਨ ਤੇ ਐਂਕਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਕਈ ਟੀਵੀ ਸ਼ੋਅ ਵੀ ਹੋਸਟ ਕੀਤੇ।

 

You may also like