ਦੇਖੋ ਵੀਡੀਓ : ਸੱਜਣ ਅਦੀਬ ਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur November 26th 2020 10:20 AM

‘ਇਸ਼ਕਾਂ ਦੇ ਲੇਖੇ’ ਗੀਤ ਨਾਲ ਚਰਚਾ ਖੱਟਣ ਵਾਲੇ ਗਾਇਕ ਸੱਜਣ ਅਦੀਬ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘Dil Naal Salah’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।

inside pic of sajjan adeeb neu song ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਕੰਵਰ ਗਰੇਵਾਲ ਤੇ ਹਰਫ ਚੀਮਾ, ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ‘ਪੇਚਾ’ ਗੀਤ

ਉਨ੍ਹਾਂ ਨੇ ਆਪਣਾ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ  ਇਸ ਵੀਡੀਓ ‘ਚ ਉਹ ਸ਼ਹਿਨਾਜ਼ ਗਿੱਲ ਤੇ ਪ੍ਰੀਤ ਹਰਪਾਲ ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ‘ਦਿਲ ਨਾਲ ਸਲਾਹ’ ਗਾਣਾ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਨੂੰ ਤਿੰਨੋ ਕਲਾਕਾਰਾਂ ਦੀ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

sajjan adeeb pic

ਜੇ ਗੱਲ ਕਰੀਏ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਬਹੁਤ ਜਲਦ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ ।

inside pic of sajjan adeeb

 

View this post on Instagram

 

A post shared by Sajjan Adeeb(ਸੱਜਣ ਅਦੀਬ) (@sajjanadeeb)

 

Related Post